Breaking News >> News >> The Tribune


ਮਾਇਆਵਤੀ ਵੱਲੋਂ ਰਾਜਸਥਾਨ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ


Link [2022-03-24 09:35:30]



ਲਖਨਊ, 23 ਮਾਰਚ

ਰਾਜਸਥਾਨ 'ਚ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ 'ਤੇ ਦਲਿਤਾਂ ਅਤੇ ਆਦਿਵਾਸੀਆਂ ਦੀ ਰੱਖਿਆ ਕਰਨ 'ਚ ਪੂਰੀ ਤਰ੍ਹਾਂ ਨਾਲ ਨਾਕਾਮ ਰਹਿਣ ਦੇ ਦੋਸ਼ ਲਾਉਂਦਿਆਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਮੰਗ ਕੀਤੀ ਹੈ ਕਿ ਸੂਬੇ 'ਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਬਸਪਾ ਪ੍ਰਧਾਨ ਨੇ ਰਾਜਸਥਾਨ 'ਚ ਦਲਿਤਾਂ ਅਤੇ ਆਦਿਵਾਸੀਆਂ 'ਤੇ ਹੋਈਆਂ ਵੱਖ ਵੱਖ ਵਧੀਕੀਆਂ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਟਵੀਟ ਕਰਕੇ ਕਿਹਾ,''ਰਾਜਸਥਾਨ ਦੀ ਕਾਂਗਰਸ ਸਰਕਾਰ 'ਚ ਦਲਿਤਾਂ ਅਤੇ ਆਦਿਵਾਸੀਆਂ 'ਤੇ ਵਧੀਕੀਆਂ ਦੀਆਂ ਵਾਰਦਾਤਾਂ ਵਧ ਗਈਆਂ ਹਨ। ਡਿਡਵਾਨਾ ਅਤੇ ਢੋਲਪੁਰ 'ਚ ਦਲਿਤ ਲੜਕੀਆਂ ਨਾਲ ਜਬਰ-ਜਨਾਹ, ਅਲਵਰ 'ਚ ਦਲਿਤ ਨੌਜਵਾਨ ਦੀ ਟਰੈਕਟਰ ਨਾਲ ਹੱਤਿਆ ਅਤੇ ਪਾਲੀ, ਜੋਧਪੁਰ 'ਚ ਦਲਿਤ ਨੌਜਵਾਨ ਦੀ ਹੱਤਿਆ ਨੇ ਦਲਿਤ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ।'' -ਪੀਟੀਆਈ



Most Read

2024-09-22 02:07:14