Breaking News >> News >> The Tribune


‘ਦਿ ਕਸ਼ਮੀਰ ਫਾਈਲਜ਼’ ਦਾ ਪ੍ਰਚਾਰ ਕਰ ਲੋਕਾਂ ਨੂੰ ਭੜਕਾ ਰਹੀ ਹੈ ਭਾਜਪਾ: ਮਹਿਬੂਬਾ


Link [2022-03-24 09:35:30]



ਜੰਮੂ, 23 ਮਾਰਚ

ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਕਸ਼ਮੀਰੀ ਹਿੰਦੂਆਂ ਦੇ ਆਪਣੇ ਘਰ ਛੱਡਣ ਦੇ ਦੁੱਖ ਉਤੇ ਬਣੀ ਫ਼ਿਲਮ 'ਦਿ ਕਸ਼ਮੀਰ ਫਾਈਲਜ਼' ਦਾ ਪ੍ਰਚਾਰ ਕਰ ਕੇ ਲੋਕਾਂ ਨੂੰ ਧਾਰਮਿਕ ਆਧਾਰ ਉਤੇ ਭੜਕਾ ਰਹੀ ਹੈ। ਮੁਫ਼ਤੀ ਨੇ ਮੰਗ ਕੀਤੀ ਕਿ ਉਨ੍ਹਾਂ ਸਥਿਤੀਆਂ ਦੀ ਜਾਂਚ ਲਈ ਇਕ ਕਮੇਟੀ ਬਣਾਈ ਜਾਵੇ ਜਿਨ੍ਹਾਂ ਵਿਚ ਪੰਡਿਤਾਂ ਨੂੰ ਕਸ਼ਮੀਰ ਛੱਡ ਕੇ ਜਾਣਾ ਪਿਆ।

ਜ਼ਿਕਰਯੋਗ ਹੈ ਕਿ ਨੈਸ਼ਨਲ ਕਾਨਫਰੰਸ ਆਗੂ ਫਾਰੂਕ ਅਬਦੁੱਲਾ ਵੀ ਹੱਤਿਆਵਾਂ ਤੇ ਕਸ਼ਮੀਰੀ ਪੰਡਿਤਾਂ ਵੱਲੋਂ ਵਾਦੀ ਛੱਡਣ ਦੇ ਮਾਮਲੇ ਦੀ ਜਾਂਚ ਇਕ ਕਮੇਟੀ ਤੋਂ ਕਰਾਉਣ ਦੀ ਮੰਗ ਕਰ ਚੁੱਕੇ ਹਨ। ਮੁਫ਼ਤੀ ਨੇ ਕਿਹਾ ਕਿ ਲੋਕ ਫ਼ਿਲਮ ਦੇਖਣ ਪਰ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਨਾ ਪੈਦਾ ਕਰਨ। ਮਹਿਬੂਬਾ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਸਥਿਤੀਆਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਜਿਨ੍ਹਾਂ ਕਾਰਨ 2020 ਵਿਚ ਦਿੱਲੀ 'ਚ ਅਤੇ 2002 ਵਿਚ ਗੁਜਰਾਤ 'ਚ ਦੰਗੇ ਹੋਏ। -ਪੀਟੀਆਈ



Most Read

2024-09-22 02:17:09