Breaking News >> News >> The Tribune


ਚੀਨ ਨੂੰ ਜੰਮੂ ਕਸ਼ਮੀਰ ਬਾਰੇ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ: ਭਾਰਤ


Link [2022-03-24 09:35:30]



ਨਵੀਂ ਦਿੱਲੀ, 23 ਮਾਰਚ

ਭਾਰਤ ਨੇ ਪਾਕਿਸਤਾਨ ਵਿੱਚ ਹੋਈ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਦੀ ਮੀਟਿੰਗ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਜੰਮੂ ਕਸ਼ਮੀਰ ਸਬੰਧੀ ਕੀਤੀ ਗਈ ਟਿੱਪਣੀ ਨੂੰ 'ਗ਼ੈਰ-ਜ਼ਰੂਰੀ' ਦੱਸਦਿਆਂ ਰੱਦ ਕਰ ਦਿੱਤਾ। ਨਾਲ ਹੀ ਭਾਰਤ ਨੇ ਕਿਹਾ ਕਿ ਕੇਂਦਰੀ ਸ਼ਾਸਿਤ ਖੇਤਰ ਨਾਲ ਜੁੜੇ ਮਾਮਲੇ ਪੂਰੀ ਤਰ੍ਹਾਂ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਓਆਈਸੀ ਦੀ ਮੀਟਿੰਗ ਵਿੱਚ ਵਾਂਗ ਵੱਲੋਂ ਜੰਮੂ ਕਸ਼ਮੀਰ ਦਾ ਜ਼ਿਕਰ ਕੀਤੇ ਜਾਣ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਕਿਹਾ, ''ਅਸੀਂ ਉਦਘਾਟਨ ਸੈਸ਼ਨ ਵਿੱਚ ਭਾਸ਼ਣ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵੱਲੋਂ ਭਾਰਤ ਦਾ ਬੇਲੋੜਾ ਜ਼ਿਕਰ ਕਰਨ ਨੂੰ ਖਾਰਜ ਕਰਦੇ ਹਾਂ।'' ਉਨ੍ਹਾਂ ਕਿਹਾ, ''ਚੀਨ ਸਣੇ ਹੋਰ ਦੇਸ਼ਾਂ ਨੂੰ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਭਾਰਤ ਉਨ੍ਹਾਂ ਦੇ ਅੰਦਰੂਨੀ ਮਾਮਲਿਆਂ 'ਤੇ ਜਨਤਕ ਤੌਰ 'ਤੇ ਟਿੱਪਣੀ ਕਰਨ ਤੋਂ ਗੁਰੇਜ਼ ਕਰਦਾ ਹੈ।'' -ਪੀਟੀਆਈ



Most Read

2024-09-22 02:15:48