Sport >> The Tribune


ਪੈਰਾ ਕਲੱਬ ਥਰੋਅ ’ਚ ਧਰਮਬੀਰ ਨੇ ਬਣਾਇਆ ਏਸ਼ਿਆਈ ਰਿਕਾਰਡ


Link [2022-03-23 15:34:22]



ਦੁਬਈ: ਭਾਰਤੀ ਪੈਰਾ ਅਥਲੀਟ ਧਰਮਬੀਰ ਨੇ ਅੱਜ ਇੱਥੇ 13ਵੀਂ ਫਜ਼ਾ ਅੰਤਰਰਾਸ਼ਟਰੀ ਪੈਰਾ ਅਥਲੀਟ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪੁਰਸ਼ਾਂ ਦੇ ਐੱਫ 32/51 ਕਲੱਬ ਥਰੋਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਨਵਾਂ ਏਸ਼ਿਆਈ ਰਿਕਾਰਡ ਬਣਾਇਆ ਹੈ। ਭਾਰਤ ਨੇ ਪਹਿਲੇ ਦਿਨ ਤਿੰਨ ਤਗ਼ਮੇ ਜਿੱਤੇ, ਜਿਸ ਵਿੱਚ ਦੇਵੇਂਦਰ ਸਿੰਘ ਨੇ ਪੁਰਸ਼ਾਂ ਦੇ ਐੱਫ44 ਡਿਸਕਸ ਥਰੋਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ, ਜਦੋਂ ਕਿ ਜੋਤੀ ਬੇਹਰਾ ਨੇ 400 ਮੀਟਰ ਮਹਿਲਾ ਟੀ37/38/47 ਦੇ ਫਾਈਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। 2018 ਦੀਆਂ ਏਸ਼ੀਅਨ ਪੈਰਾ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਧਰਮਬੀਰ ਨੇ ਸੋਮਵਾਰ ਨੂੰ ਕਲੱਬ ਥਰੋਅ ਐੱਫ-32/51 ਪੁਰਸ਼ਾਂ ਦੇ ਫਾਈਨਲ ਵਿੱਚ ਅਲਜੀਰੀਆ ਦੇ ਵਾਲਿਦ ਫਰਾਹ (37.42 ਮੀਟਰ) ਨੂੰ ਪਿੱਛੇ ਛੱਡਣ ਦੀ ਆਪਣੀ ਦੂਜੀ ਕੋਸ਼ਿਸ਼ ਵਿੱਚ ਕਲੱਬ ਨੂੰ 31.09 ਮੀਟਰ ਦੀ ਦੂਰੀ ਤੱਕ ਸੁੱਟਿਆ। ਇਸ ਦੌਰਾਨ ਧਰਮਬੀਰ ਨੇ ਨਵਾਂ ਏਸ਼ਿਆਈ ਰਿਕਾਰਡ ਵੀ ਕਾਇਮ ਕੀਤਾ। ਗ੍ਰੇਟ ਬ੍ਰਿਟੇਨ ਦੇ ਸਟੀਫਨ ਮਿਲਰ ਨੇ 29.28 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਮਗਰੋਂ ਦੇਵੇਂਦਰ ਨੇ ਪੁਰਸ਼ਾਂ ਦੇ ਡਿਸਕਸ ਥਰੋਅ ਐੱਫ-44 ਵਿੱਚ 50.36 ਮੀਟਰ ਦੀ ਦੂਰੀ ਤੱਕ ਡਿਸਕ ਸੁੱਟ ਕੇ ਐੱਫ42/43/44 ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। -ਪੀਟੀਆਈ



Most Read

2024-09-20 07:33:58