Breaking News >> News >> The Tribune


ਜੈਸ਼ੰਕਰ ਵੱਲੋਂ ਅਮਰੀਕੀ ਪ੍ਰਤੀਨਿਧ ਨਾਲ ਦੁਵੱਲੇ ਮੁੱਦਿਆਂ ’ਤੇ ਗੱਲਬਾਤ


Link [2022-03-23 05:54:17]



ਨਵੀਂ ਦਿੱਲੀ, 22 ਮਾਰਚ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਦੱਸਿਆ ਕਿ ਉਨ੍ਹਾਂ ਦੀ ਅਮਰੀਕੀ ਵਿਦੇਸ਼ ਵਿਭਾਗ ਦੇ ਅੰਡਰ-ਸਕੱਤਰ (ਸਿਆਸੀ ਮਾਮਲੇ) ਵਿਕਟੋਰੀਆ ਨੂਲੈਂਡ ਨਾਲ ਦੁਵੱਲੇ ਮੁੱਦਿਆਂ ਉਤੇ ਚੰਗੀ ਗੱਲਬਾਤ ਹੋਈ ਹੈ। ਇਸ ਤੋਂ ਇਲਾਵਾ ਸਬੰਧਾਂ ਤੇ ਵਿਸਤਾਰ, ਹਿੰਦ-ਪ੍ਰਸ਼ਾਂਤ ਤੇ ਯੂਕਰੇਨ ਦੇ ਮੁੱਦੇ ਉਤੇ ਵੀ ਗੱਲਬਾਤ ਹੋਈ ਹੈ। ਨੂਲੈਂਡ ਭਾਰਤ, ਬੰਗਲਾਦੇਸ਼ ਤੇ ਸ੍ਰੀਲੰਕਾ ਦੇ ਦੌਰੇ ਉਤੇ ਹਨ। ਇਸ ਤੋਂ ਇਕ ਦਿਨ ਪਹਿਲਾਂ ਵਿਦੇਸ਼ ਸਕੱਤਰ ਹਰਸ਼ ਵਰਧਨ ਸ੍ਰਿੰਗਲਾ ਨੇ ਨੂਲੈਂਡ ਨਾਲ ਮੁਲਾਕਾਤ ਕੀਤੀ ਸੀ। ਜੈਸ਼ੰਕਰ ਨੇ ਟਵੀਟ ਕੀਤਾ ਕਿ ਦੱਖਣੀ ਏਸ਼ੀਆ ਦੇ ਮਸਲਿਆਂ ਬਾਰੇ ਵੀ ਅਮਰੀਕੀ ਪ੍ਰਤੀਨਿਧੀ ਨਾਲ ਖੁੱਲ੍ਹ ਕੇ ਗੱਲਬਾਤ ਹੋਈ ਹੈ। -ਪੀਟੀਆਈ



Most Read

2024-09-22 02:16:46