Breaking News >> News >> The Tribune


ਈਡੀ ਵੱਲੋਂ ਮੁੱਖ ਮੰਤਰੀ ਊਧਵ ਠਾਕਰੇ ਦੇ ਨੇੜਲੇ ਰਿਸ਼ਤੇਦਾਰ ਦੇ ਅਸਾਸੇ ਜ਼ਬਤ


Link [2022-03-23 05:54:17]



ਨਵੀਂ ਦਿੱਲੀ, 22 ਮਾਰਚ

ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦੀ ਜਾਂਚ ਨਾਲ ਜੁੜੇ ਕੇਸ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਨੇੜਲੇ ਰਿਸ਼ਤੇਦਾਰ ਦੀ ਮਾਲਕੀ ਵਾਲੀ ਕੰਪਨੀ ਦੇ 6.45 ਕਰੋੜ ਰੁਪਏ ਦੇ ਅਸਾਸੇ ਜ਼ਬਤ ਕੀਤੇ ਹਨ। ਉਧਰ ਮੁੱਖ ਮੰਤਰੀ ਠਾਕਰੇ ਨੇ ਈਡੀ ਦੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਈਡੀ ਨੇ ਇਕ ਬਿਆਨ ਵਿੱਚ ਕਿਹਾ ਕਿ ਉਸ ਨੇ ਕਾਲੇ ਧਨ ਨੂੰ ਸਫੇਦ ਕਰਨ ਤੋਂ ਰੋਕਣ ਲਈ ਬਣੇ ਐਕਟ (ਪੀਐੱਮਐੱਲਏ) ਤਹਿਤ ਮੁੰਬਈ ਨੇੜੇ ਠਾਣੇ ਵਿੱਚ ਸ੍ਰੀ ਸਾਈਬਾਬਾ ਗ੍ਰਹਿਨਿਰਮਿਤੀ ਪ੍ਰਾਈਵੇਟ ਲਿਮਟਿਡ ਦੇ ਨੀਲਾਂਬਰੀ ਪ੍ਰਾਜੈਕਟ ਵਿਚਲੇ 11 ਰਿਹਾਇਸ਼ੀ ਫਲੈਟਾਂ ਨੂੰ ਜ਼ਬਤ ਕਰਨ ਦੇ ਆਰਜ਼ੀ ਹੁਕਮ ਦਿੱਤੇ ਹਨ। ਠਾਕਰੇ ਦੀ ਪਤਨੀ ਰਸ਼ਮੀ ਦਾ ਭਰਾ ਸ੍ਰੀਧਰ ਮਾਧਵ ਪਟੰਕਰ ਇਸ ਉਪਰੋਕਤ ਕੰਪਨੀ ਦਾ ਮਾਲਕ ਹੈ। ਰਸ਼ਮੀ ਠਾਕਰੇ ਸ਼ਿਵ ਸੈਨਾ ਦੇ ਪਰਚਿਆਂ 'ਸਾਮਨਾ' ਤੇ 'ਮਾਰਮਿਕ' ਦੀ ਸੰਪਾਦਕ ਵੀ ਹੈ। -ਪੀਟੀਆਈ

ਕੇਂਦਰੀ ਏਜੰਸੀਆਂ ਦੀ ਦੁਰਵਰਤੋਂ: ਪਵਾਰ

ਪੁਣੇ: ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਈਡੀ ਵੱਲੋਂ ਮੁੱਖ ਮੰਤਰੀ ਦੇ ਨੇੜਲੇ ਰਿਸ਼ਤੇਦਾਰ ਖਿਲਾਫ਼ ਕੀਤੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਤੇ ਕੇਂਦਰੀ ਏਜੰਸੀਆਂ ਦੀ 'ਦੁਰਵਰਤੋਂ' ਕਰਾਰ ਦਿੱਤਾ ਹੈ। ਇਥੇ ਬਾਰਾਮਤੀ ਵਿੱਚ ਪਵਾਰ ਨੇ ਕਿਹਾ, ''ਇਨ੍ਹਾਂ ਸੰਦਾਂ (ਕੇਂਦਰੀ ਏਜੰਸੀਆਂ) ਦੀ ਦੁਰਵਰਤੋਂ ਅੱਜ ਦੇਸ਼ ਨੂੰ ਦਰਪੇਸ਼ ਅਹਿਮ ਮੁੱਦਿਆਂ 'ਚੋਂ ਇਕ ਹੈ। ਸਿਆਸੀ ਤੇ ਕੁਝ ਹੋਰਨਾਂ ਮੰਤਵਾਂ ਦੀ ਪੂਰਤੀ ਲਈ ਕੁਝ ਲੋਕਾਂ ਨੂੰ ਗਿਣ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹੈ।'' ਪਵਾਰ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ ਲੋਕਾਂ ਨੂੰ ਈਡੀ ਦੀ ਹੋਂਦ ਬਾਰੇ ਪਤਾ ਨਹੀਂ ਸੀ, ਪਰ ਅੱਜ ਵਿੱਤੀ ਜਾਂਚ ੲੇਜੰਸੀ ਪਿੰਡਾਂ ਤੱਕ ਪਹੁੰਚ ਗਈ ਹੈ। -ਪੀਟੀਆਈ



Most Read

2024-09-22 02:03:51