Breaking News >> News >> The Tribune


ਧਾਮੀ ਅੱਜ ਚੁੱਕਣਗੇ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ


Link [2022-03-23 05:54:17]



ਦੇਹਰਾਦੂਨ, 22 ਮਾਰਚ

ਪੁਸ਼ਕਰ ਸਿੰਘ ਧਾਮੀ ਇੱਥੇ ਪਰੇਡ ਗਰਾਊਂਡ ਵਿੱਚ ਕਰਵਾਏ ਜਾਣ ਵਾਲੇ ਇੱਕ ਵੱਡੇ ਸਮਾਗਮ ਵਿੱਚ ਭਲਕੇ ਬੁੱਧਵਾਰ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੀ ਉੱਚ ਲੀਡਰਸ਼ਿਪ ਹਾਜ਼ਰ ਰਹੇਗੀ। ਇਹ ਸਮਾਗਮ ਦੁਪਹਿਰ 2.30 ਵਜੇ ਹੋਵੇਗਾ, ਜਿਸ ਦੌਰਾਨ ਮੁੱਖ ਮੰਤਰੀ ਤੇ ਉਨ੍ਹਾਂ ਦੀ ਕੈਬਨਿਟ ਸਹੁੰ ਚੁੱਕੇਗੀ। ਇਸੇ ਤਰ੍ਹਾਂ ਪ੍ਰਮੋਦ ਸਾਵੰਤ ਵੱਲੋਂ ਗੋਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਸਬੰਧੀ ਸਮਾਗਮ 28 ਮਾਰਚ ਨੂੰ ਹੋਵੇਗਾ। ਸ੍ਰੀ ਸਾਵੰਤ ਨੇ ਦੱਸਿਆ ਕਿ ਇਹ ਸਮਾਗਮ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ਵਿੱਚ 28 ਮਾਰਚ ਨੂੰ ਸਵੇਰੇ 11 ਵਜੇ ਹੋਵੇਗਾ। -ਪੀਟੀਆਈ



Most Read

2024-09-22 02:06:10