World >> The Tribune


ਰੂਸ ਦੀ ਅਦਾਲਤ ਨੇ ਨਵਲਨੀ ਨੂੰ ਨੌਂ ਸਾਲ ਦੀ ਸਜ਼ਾ ਸੁਣਾਈ


Link [2022-03-22 19:59:25]



ਮਾਸਕੋ, 22 ਮਾਰਚ

ਰੂਸ ਦੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਨੂੰ ਧੋਖਾਧੜੀ ਅਤੇ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਸ ਨੂੰ ਅੱਜ ਨੌਂ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਜੱਜ ਨੇ ਨਵਲਨੀ 'ਤੇ 12 ਲੱਖ ਰੂਬਲ (ਲਗਪਗ 11,500 ਡਾਲਰ) ਦਾ ਜੁਰਮਾਨਾ ਵੀ ਲਗਾਇਆ ਹੈ। ਨਵਲਨੀ ਇਸ ਸਮੇਂ ਇੱਕ ਹੋਰ ਮਾਮਲੇ ਵਿੱਚ ਮਾਸਕੋ ਦੇ ਪੂਰਬ ਵਿੱਚ ਸਥਿਤ ਇੱਕ ਜੇਲ੍ਹ ਵਿੱਚ ਢਾਈ ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਸ ਦੇ ਸਾਥੀਆਂ ਦਾ ਕਹਿਣਾ ਹੈ ਕਿ ਨਵਾਂ ਮੁਕੱਦਮਾ ਇਸ ਮਨਸ਼ਾ ਨਾਲ ਚਲਾਇਆ ਗਿਆ ਹੈ ਕਿਉਂਕਿ ਰਾਸ਼ਟਰਪਤੀ ਪੂਤਿਨ ਦੀ ਸਰਕਾਰ ਨਵਲਨੀ ਨੂੰ ਜਦੋਂ ਤੱਕ ਸੰਭਵ ਹੋ ਸਕੇ ਉਦੋਂ ਤੱਕ ਜੇਲ੍ਹ ਵਿੱਚ ਰੱਖਣਾ ਚਾਹੁੰਦੀ ਹੈ। ਨਵਲਨੀ ਨੇ ਆਪਣੇ 'ਤੇ ਲੱਗੇ ਧੋਖਾਧੜੀ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। -ਏਪੀ



Most Read

2024-09-20 21:50:20