World >> The Tribune


ਜੈਸ਼ੰਕਰ ਨੇ ਥਾਈਲੈਂਡ ਦੇ ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ


Link [2022-03-22 19:59:25]



ਨਵੀਂ ਦਿੱਲੀ, 21 ਮਾਰਚ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਥਾਈਲੈਂਡ ਦੇ ਹਮਰੁਤਬਾ ਦੋਨ ਪ੍ਰਮੁਦਵਿਨਾਈ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਗੱਲਬਾਤ ਦਾ ਵਿਸ਼ਾ ਦੁਵੱਲੇ ਸਬੰਧਾਂ 'ਤੇ ਕੇਂਦਰਤ ਰਿਹਾ। ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ ਕਿ ਉਹ ਛੇਤੀ ਹੀ ਥਾਈਲੈਂਡ ਦੇ ਵਿਦੇਸ਼ ਮੰਤਰੀ ਨਾਲ ਕੋਲੰਬੋ 'ਚ ਮੁਲਾਕਾਤ ਕਰਨਗੇ। ਭਾਰਤ ਅਤੇ ਥਾਈਲੈਂਡ ਦੇ ਰੱਖਿਆ ਅਤੇ ਸੁਰੱਖਿਆ ਸਬੰਧ ਪਿਛਲੇ ਕੁਝ ਸਾਲਾਂ ਦੌਰਾਨ ਵਧੇ ਹਨ। ਖਾਸ ਕਰਕੇ ਸਮੁੰਦਰੀ ਖੇਤਰ 'ਚ ਦੋਵੇਂ ਮੁਲਕਾਂ ਦਾ ਸਹਿਯੋਗ ਹੋਰ ਵਧਿਆ ਹੈ। ਹਿੰਦ ਮਹਾਸਾਗਰ ਖ਼ਿੱਤੇ 'ਚ ਚੀਨ ਦੇ ਵਧਦੇ ਅਸਰ ਨੂੰ ਦੇਖਦਿਆਂ ਪਿਛਲੇ ਸਾਲ ਨਵੰਬਰ 'ਚ ਭਾਰਤ ਅਤੇ ਥਾਈਲੈਂਡ ਦੀਆਂ ਜਲ ਸੈਨਾਵਾਂ ਨੇ ਅੰਡੇਮਾਨ ਸਾਗਰ 'ਚ ਤਿੰਨ ਦਿਨਾਂ ਲਈ ਸਾਂਝੇ ਤੌਰ 'ਤੇ ਗਸ਼ਤ ਕੀਤੀ ਸੀ। -ਪੀਟੀਆਈ



Most Read

2024-09-20 21:35:34