World >> The Tribune


ਬਰਤਾਨੀਆ: ਭਾਰਤੀ ਮੂਲ ਦੀ ਮਹਿਲਾ ਦਾ ਕਤਲ


Link [2022-03-22 19:59:25]



ਲੰਡਨ, 21 ਮਾਰਚ

ਸਕਾਟਲੈਂਡ ਯਾਰਡ ਪੁਲੀਸ ਨੇ ਲੰਡਨ ਵਿੱਚ ਭਾਰਤੀ ਮੂਲ ਦੀ ਇੱਕ ਬਰਤਾਨਵੀ ਔਰਤ ਦੇ ਉਸ ਦੀ ਰਿਹਾਇਸ਼ 'ਤੇ ਕਤਲ ਦੇ ਸ਼ੱਕ ਵਿੱਚ ਟਿਊਨੀਸ਼ੀਆ ਦੇ ਇੱਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਤਾਨਵੀ ਨਾਗਰਿਕ ਸਬਿਤਾ ਥਾਨਵਾਨੀ (19) ਸ਼ਨਿਚਰਵਾਰ ਨੂੰ ਲੰਡਨ ਦੇ ਕਲੈਰਕਨਵੈੱਲ ਇਲਾਕੇ ਦੇ ਆਰਬਰ ਹਾਊਸ ਵਿੱਚ ਵਿਦਿਆਰਥੀਆਂ ਲਈ ਬਣੇ ਫਲੈਟਾਂ ਵਿੱਚ ਮ੍ਰਿਤਕ ਮਿਲੀ ਸੀ ਅਤੇ ਉਸ ਦੀ ਗਰਦਨ 'ਤੇ ਸੱਟਾਂ ਦੇ ਨਿਸ਼ਾਨ ਸਨ। ਮੈਟਰੋਪੋਲਿਟਨ ਪੁਲੀਸ ਨੇ 22 ਸਾਲਾ ਮਹੀਰ ਮਾਰੂਫ ਨੂੰ ਫੜਨ ਲਈ ਜ਼ਰੂਰੀ ਅਪੀਲ ਜਾਰੀ ਕੀਤੀ ਸੀ। ਇਹ ਦੱਸਿਆ ਜਾ ਰਿਹਾ ਹੈ ਕਿ ਮਾਰੂਫ ਅਤੇ ਥਾਨਵਾਨੀ ਦੇ ਆਪਸੀ ਸਬੰਧ ਸਨ। ਅਧਿਕਾਰੀਆਂ ਵੱਲੋਂ ਮਾਰੂਫ ਨੂੰ ਐਤਵਾਰ ਨੂੰ ਕਲੈਰਨਵੈੱਲ ਦੇ ਉਸੇ ਇਲਾਕੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਿੱਥੋਂ ਇੱਕ ਦਿਨ ਪਹਿਲਾਂ ਥਾਨਵਾਨੀ ਦੀ ਲਾਸ਼ ਮਿਲੀ ਸੀ। ਪੁਲੀਸ ਦੀ ਵਿਸ਼ੇਸ਼ ਅਪਰਾਧ ਸ਼ਾਖਾ ਦੀ ਡਿਟੈਕਟਿਵ ਚੀਫ ਇੰਸਪੈਕਟਰ ਲਿੰਡਾ ਬਰੈਡਲੀ ਨੇ ਕਿਹਾ ਕਿ ਸਬਿਤਾ ਦੇ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਰੂੁਫ ਅਤੇ ਸਬਿਤਾ ਵਿਚਾਲੇ ਪ੍ਰੇਮ ਸਬੰਧ ਸਨ ਪਰ ਮਾਰੁੂਫ ਵਿਦਿਆਰਥੀ ਨਹੀਂ ਹੈ। ਉਹ ਟਿਊਨੇਸ਼ਿਆਈ ਨਾਗਰਿਕ ਹੈ, ਜਿਸ ਦਾ ਕੋਈ ਪੱਕਾ ਪਤਾ ਟਿਕਾਣਾ ਨਹੀਂ ਹੈ। ਬਰੈਡਲੀ ਨੇ ਕਿਹਾ ਕਿ ਸਬਿਤਾ ਥਾਨਵਾਨੀ ਲੰਡਨ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਸੀ ਅਤੇ ਸ਼ੁੱਕਰਵਾਰ ਨੂੰ ਕਥਿਤ ਤੌਰ 'ਤੇ ਮਾਰੂਫ ਨਾਲ ਦੇਖੀ ਗਈ ਸੀ। -ਪੀਟੀਆਈ



Most Read

2024-09-20 21:47:01