World >> The Tribune


ਸੁਪਰੀਮ ਕੋਰਟ ਵੱਲੋਂ ਯੂਕਰੇਨ ’ਚੋਂ ਵਿਦਿਆਰਥੀਆਂ ਨੂੰ ਕੱਢਣ ਸਬੰਧੀ ਦੋ ਮਾਮਲੇ ਬੰਦ


Link [2022-03-22 19:59:25]



ਨਵੀਂ ਦਿੱਲੀ, 21 ਮਾਰਚ

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਉਸ ਨੇ ਜੰਗ ਪ੍ਰਭਾਵਿਤ ਮੁਲਕ ਯੂਕਰੇਨ ਵਿੱਚ ਫਸੇ 22,500 ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦਾ ਕੰਮ ਮੁਕੰਮਲ ਕਰ ਲਿਆ ਹੈ ਜਿਸ ਮਗਰੋਂ ਅਦਾਲਤ ਨੇ ਇਸ ਨਾਲ ਸਬੰਧਤ ਦੋ ਮੁਕੱਦਮਿਆਂ ਨੂੰ ਅੱਜ ਬੰਦ ਕਰ ਦਿੱਤਾ।

ਚੀਫ਼ ਜਸਟਿਸ ਐੱਨ.ਵੀ. ਰਾਮੰਨਾ ਅਤੇ ਜਸਟਿਸ ਕ੍ਰਿਸ਼ਨ ਮੂਰਤੀ ਦੇ ਬੈਂਚ ਨੇ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਦੀਆਂ ਉਨ੍ਹਾਂ ਦਲੀਲਾਂ 'ਤੇ ਗੌਰ ਕੀਤਾ ਕਿ ਕੇਂਦਰ ਸਰਕਾਰ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਲੈ ਕੇ ਆਉਣ ਤੋਂ ਇਲਾਵਾ ਜੰਗ ਕਾਰਨ ਉਨ੍ਹਾਂ ਦੀ ਪੜ੍ਹਾਈ 'ਤੇ ਹੋਏ ਅਸਰ ਬਾਰੇ ਵੀ ਗੌਰ ਕਰ ਰਹੀ ਹੈ। -ਪੀਟੀਆਈ



Most Read

2024-09-20 21:43:56