Sport >> The Tribune


ਟੈਨਿਸ: ਟੇਲਰ ਨੇ ਨਡਾਲ ਨੂੰ ਹਰਾ ਕੇ ਖ਼ਿਤਾਬ ਜਿੱਤਿਆ


Link [2022-03-22 19:59:23]



ਇੰਡੀਅਨ ਵੈਲਜ਼ (ਅਮਰੀਕਾ): ਅਮੀਰਕਾ ਦੇ ਟੇਲਰ ਫਰਿਟਜ਼ ਨੇ ਗਿੱਟੇ ਦੀ ਸੱਟ ਦੇ ਬਾਵਜੂਦ ਰਾਫੇਲ ਨਡਾਲ ਦੀ 20 ਮੈਚਾਂ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਰੋਕਦਿਆਂ ਐਤਵਾਰ ਨੂੰ ਇੱਥੇ ਇੰਡੀਅਨ ਵੈਲਜ਼ ਬੀਐੱਨਪੀ ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਟੇਲਰ 'ਤੇ ਸੱਟ ਕਾਰਨ ਮੈਚ ਵਿੱਚੋਂ ਹਟਣ ਦਾ ਦਬਾਅ ਸੀ। ਉਸ ਦੇ ਕੋਚ ਨੇ ਉਸ ਨੂੰ ਜ਼ੋਖ਼ਮ ਨਾ ਲੈਣ ਦੀ ਸਲਾਹ ਦਿੱਤੀ ਸੀ ਪਰ ਅਮਰੀਕੀ ਖਿਡਾਰੀ ਨੇ ਹਿੰਮਤ ਨਾ ਹਾਰਦਿਆਂ ਸਪੇਨ ਦੇ ਰਾਫੇਲ ਨਡਾਲ ਨੂੰ 6-3, 7-5 (6) ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ। ਰਿਕਾਰਡ 21 ਗਰੈਂਡ ਸਲੈਮ ਜਿੱਤ ਚੁੱਕੇ ਰਾਫੇਲ ਨਡਾਲ ਦੀ ਇਸ ਸਾਲ ਇਹ ਪਹਿਲੀ ਹਾਰ ਹੈ। -ਏਪੀ



Most Read

2024-09-20 07:42:24