Breaking News >> News >> The Tribune


ਐੱਲਪੀਜੀ ਸਿਲੰਡਰ ਮਹਿੰਗਾ ਹੋਣ ’ਤੇ ਕਾਂਗਰਸ ਨੇ ਕਿਹਾ,‘ਹੁਣ ਦੇਸ਼ ਵਾਸੀ ਨਹੀਂ ਚਾਹੁੰਦੇ ਮੋਦੀ ਜੀ ਦੇ ਅੱਛੇ ਦਿਨ’


Link [2022-03-22 19:59:20]



ਨਵੀਂ ਦਿੱਲੀ, 22 ਮਾਰਚ

ਕਾਂਗਰਸ ਨੇ ਰਸੋਈ ਗੈਸ ਦੀਆਂ ਕੀਮਤਾਂ 'ਚ 50 ਰੁਪਏ ਦੇ ਵਾਧੇ ਖ਼ਿਲਾਫ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲੋਕ ਹੁਣ ਕਹਿਣ ਲੱਗੇ ਹਨ ਕਿ 'ਮੋਦੀ ਜੀ ਕੇ ਅੱਛੇ ਦਿਨ' ਦੀ ਲੋੜ ਨਹੀਂ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ' ਮਹਾ ਮਹਿੰਗਾਈ, ਭਾਜਪਾ ਲਿਆਈ! ਹੁਣ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋਇਆ ਹੈ। ਗੈਸ ਸਿਲੰਡਰ ਦਿੱਲੀ ਅਤੇ ਮੁੰਬਈ 'ਚ 949.50 ਰੁਪਏ, ਲਖਨਊ 'ਚ 987.50 ਰੁਪਏ, ਕੋਲਕਾਤਾ 'ਚ 976 ਰੁਪਏ ਅਤੇ ਚੇਨਈ 'ਚ 965.50 ਰੁਪਏ। ਲੋਕ ਕਹਿ ਰਹੇ ਹਨ, ਕੋਈ ਲੋਟਾ ਦੇ ਵੋਹ ਸੱਚੇ-ਸਸਤੇ ਦਿਨ। ਮੋਦੀ ਜੀ ਦੇ ਅੱਛੇ ਦਿਨ ਨਹੀਂ ਚਾਹੀਦੇ।'



Most Read

2024-09-22 05:04:30