Breaking News >> News >> The Tribune


ਦਾਨਿਸ਼ ਸਿੱਦੀਕੀ ਹੱਤਿਆ: ਪਰਿਵਾਰ ਵੱਲੋਂ ਤਾਲਿਬਾਨ ਖ਼ਿਲਾਫ਼ ਕੌਮਾਂਤਰੀ ਅਦਾਲਤ ਦਾ ਰੁਖ਼


Link [2022-03-22 19:59:20]



ਨਵੀਂ ਦਿੱਲੀ, 22 ਮਾਰਚ

ਪੁਲਿਤਜ਼ਰ ਪੁਰਸਕਾਰ ਜੇਤੂ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਹੱਤਿਆ ਦੀ ਜਾਂਚ ਲਈ ਉਸ ਦੇ ਪਰਿਵਾਰ ਵਾਲਿਆਂ ਨੇ ਕੌਮਾਂਤਰੀ ਅਪਰਾਧਿਕ ਅਦਾਲਤ (ਆਈਸੀਸੀ) ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸਿੱਦੀਕੀ ਦੇ ਪਰਿਵਾਰ ਦੇ ਵਕੀਲ ਅਵੀ ਸਿੰਘ ਨੇ ਅੱਜ ਕਿਹਾ ਕਿ ਪੱਤਰਕਾਰ ਦੀ ਹੱਤਿਆ ਲਈ ਜ਼ਿੰਮੇਵਾਰ ਤਾਲਿਬਾਨ ਦੇ ਉੱਚ ਪੱਧਰੀ ਕਮਾਂਡਰਾਂ 'ਤੇ ਕਾਨੂੰਨੀ ਕਾਰਵਾਈ ਦੇ ਮਕਸਦ ਨਾਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪਿਛਲੇ ਸਾਲ 16 ਜੁਲਾਈ ਨੂੰ ਜਦੋਂ ਸਿੱਦੀਕੀ (38) ਦੀ ਹੱਤਿਆ ਕੀਤੀ ਗਈ ਸੀ, ਉਹ ਅਫ਼ਗਾਨਿਸਤਾਨ ਦੇ ਕੰਧਾਰ ਸ਼ਹਿਰ ਦੇ ਸਪਿਨ ਬੋਲਦਕ ਜ਼ਿਲ੍ਹੇ ਵਿੱਚ ਅਫ਼ਗਾਨ ਫੌਜੀਆਂ ਤੇ ਤਾਲਿਬਾਨ ਦਰਮਿਆਨ ਲੜਾਈ ਨੂੰ ਕਵਰ ਕਰ ਰਿਹਾ ਸੀ। -ਪੀਟੀਆਈ



Most Read

2024-09-22 04:58:48