Sport >> The Tribune


ਸ਼ੇਨ ਵਾਰਨ ਨੂੰ ਪਰਿਵਾਰ ਅਤੇ ਦੋਸਤਾਂ ਨੇ ਦਿੱਤੀ ਅੰਤਿਮ ਵਿਦਾਇਗੀ


Link [2022-03-21 16:14:50]



ਮੈਲਬਰਨ, 20 ਮਾਰਚ

ਉੱਘੇ ਕ੍ਰਿਕਟਰ ਸ਼ੇਨ ਵਾਰਨ ਦਾ ਪਰਿਵਾਰ ਅਤੇ ਦੋਸਤ ਉਸ ਨੂੰ ਅੰਤਿਮ ਵਿਦਾਇਗੀ ਦੇਣ ਲਈ ਇਥੇ ਗ੍ਰਹਿ ਨਗਰ 'ਚ ਨਿੱਜੀ ਅੰਤਿਮ ਸਸਕਾਰ 'ਚ ਸ਼ਾਮਲ ਹੋਏ। ਵਾਰਨ ਦੇ ਤਿੰਨ ਬੱਚੇ, ਮਾਪੇ ਅਤੇ ਦੋਸਤ ਉਨ੍ਹਾਂ 80 ਵਿਅਕਤੀਆਂ 'ਚ ਸ਼ਾਮਲ ਸਨ ਜੋ ਐਤਵਾਰ ਨੂੰ ਇਸ ਮਹਾਨ ਕ੍ਰਿਕਟਰ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ ਸਨ। ਉਨ੍ਹਾਂ ਦੇ ਦੋਸਤਾਂ 'ਚ ਸਾਬਕਾ ਕ੍ਰਿਕਟਰ ਮਾਰਕ ਟੇਲਰ, ਐਲਨ ਬਾਰਡਰ ਅਤੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਵੀ ਹਾਜ਼ਰ ਸਨ।

ਵਾਰਨ ਦਾ 4 ਮਾਰਚ ਨੂੰ ਦੱਖਣੀ ਥਾਈਲੈਂਡ ਦੇ ਸਮੂਈ ਟਾਪੂ 'ਤੇ ਛੁੱਟੀਆਂ ਮਨਾਉਣ ਦੌਰਾਨ ਦੇਹਾਂਤ ਹੋਇਆ ਸੀ। ਪੋਸਟਮਾਰਟਮ ਰਿਪੋਰਟ 'ਚ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਗਈ ਹੈ।

ਇਕ ਹਫ਼ਤੇ ਪਹਿਲਾਂ ਹੀ ਉਨ੍ਹਾਂ ਦੀ ਦੇਹ ਥਾਈਲੈਂਡ ਦੇ ਬੈਂਕਾਕ ਤੋਂ ਮੈਲਬਰਨ ਲਿਆਂਦੀ ਗਈ ਸੀ। ਮੈਲਬਰਨ ਕ੍ਰਿਕਟ ਮੈਦਾਨ 'ਤੇ 30 ਮਾਰਚ ਨੂੰ ਸਰਕਾਰੀ ਸਨਮਾਨਾਂ ਨਾਲ ਵਾਰਨ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਜਿਸ 'ਚ ਆਮ ਲੋਕ ਵੀ ਸ਼ਾਮਲ ਹੋ ਸਕਣਗੇ। ਮੈਦਾਨ ਦੇ ਇਕ ਸਟੈਂਡ ਦਾ ਨਾਮ ਵਾਰਨ ਦੇ ਸਨਮਾਨ 'ਚ ਉਨ੍ਹਾਂ ਦੇ ਨਾਮ 'ਤੇ ਰੱਖਿਆ ਜਾਵੇਗਾ। -ਏਪੀ



Most Read

2024-09-20 07:34:01