Sport >> The Tribune


ਵਿਸ਼ਵ ਅਥਲੈਟਿਕਸ: ਸ਼ਾਟਪੁੱਟ ਅਥਲੀਟ ਤੂਰ ਸਹੀ ਥ੍ਰੋਅ ਕਰਨ ’ਚ ਨਾਕਾਮ


Link [2022-03-21 16:14:50]



ਬੈੱਲਗ੍ਰੇਡ: ਏਸ਼ਿਆਈ ਰਿਕਾਰਡ ਧਾਰਕ ਸ਼ਾਟਪੁੱਟ ਅਥਲੀਟ ਤਜਿੰਦਰਪਾਲ ਸਿੰਘ ਤੂਰ ਆਪਣੇ ਤਿੰਨ ਯਤਨਾਂ ਵਿਚ ਕੋਈ ਵੀ ਸਹੀ ਥ੍ਰੋ ਕਰਨ ਵਿਚ ਨਾਕਾਮ ਰਹੇ। ਇਸ ਨਾਲ ਭਾਰਤੀ ਖਿਡਾਰੀਆਂ ਦੀ ਮੁਹਿੰਮ ਇੱਥੇ ਵਿਸ਼ਵ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਬਿਨਾਂ ਕਿਸੇ ਪ੍ਰਭਾਵ ਤੋਂ ਸਮਾਪਤ ਹੋ ਗਈ। ਟੋਕੀਓ ਉਲੰਪੀਅਨ ਤੂਰ ਤਿੰਨਾਂ ਯਤਨਾਂ ਵਿਚ ਅਸਫ਼ਲ ਰਹੇ ਜਿਸ ਨਾਲ ਉਨ੍ਹਾਂ ਦੀ ਮੁਹਿੰਮ 'ਨੋ ਮਾਰਕ' ਦੇ ਨਾਲ ਖ਼ਤਮ ਹੋਈ। ਇਸ ਮੁਕਾਬਲੇ ਵਿਚ ਬ੍ਰਾਜ਼ੀਲ ਦੇ ਡਾਰਲਾਨ ਰੋਮਾਨੀ ਨੇ 22.53 ਮੀਟਰ ਦੇ ਸਰਵੋਤਮ ਥ੍ਰੋ ਦੇ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਅਮਰੀਕਾ ਦੇ ਰਿਆਨ ਕ੍ਰਾਸਰ (22.44 ਮੀਟਰ) ਤੇ ਨਿਊਜ਼ੀਲੈਂਡ ਦੇ ਟਾਮਸ ਵਾਲਸ਼ (22.31 ਮੀਟਰ) ਨੇ ਸ਼ਨਿਚਰਵਾਰ ਦੇਰ ਰਾਤ ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤੇ ਸਨ। ਤੂਰ ਨੇ 2018 ਵਿਚ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਜਿੱਤਿਆ ਸੀ। -ਪੀਟੀਆਈ



Most Read

2024-09-20 07:37:10