Sport >> The Tribune


ਵਾਲੀਬਾਲ ਟੁੂਰਨਾਮੈਂਟ: ਰਤੂਵਾਲਾ ਦੀ ਟੀਮ ਨੇ ਸੋਲਜ਼ਰ ਸੰਢੌਰਾ ਨੂੰ ਹਰਾਇਆ


Link [2022-03-21 16:14:50]



ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 20 ਮਾਰਚ

ਇੱਥੋਂ ਦੇ ਪਿੰਡ ਸੰਘੋਰ ਵਿੱਚ ਆਰਗੇਨਾਈਜ਼ੇਸ਼ਨ ਫਾਰ ਸੋਸ਼ਲ ਐਂਡ ਕਲਚਰਲ ਅਵੇਅਰਨੈੱਸ ਵੱਲੋਂ ਦਿਨ ਤੇ ਰਾਤ ਦਾ ਵਾਲੀਬਾਲ ਟੁੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਕਰੀਬ 20 ਟੀਮਾਂ ਨੇ ਹਿੱਸਾ ਲਿਆ। ਮੁਕਾਬਲੇ ਦਾ ਆਗਾਜ਼ ਡਾ. ਜਸਬੀਰ ਚੀਕਾ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਆਤਮ ਵਿਸ਼ਵਾਸ ਨਾਲ ਖੇਡਣ ਦੀ ਸਲਾਹ ਦਿੱਤੀ ਤੇ ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਆਖਿਆ। ਬਤੌਰ ਮੁੱਖ ਮਹਿਮਾਨ ਆਏ ਉਮੇਸ਼ ਚਾਨਣਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖਿਡਾਰੀਆਂ ਨੂੰ ਬਿਨਾਂ ਜਿੱਤ ਹਾਰ ਦੀ ਫਿਕਰ ਕੀਤੇ ਖੇਡਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਜੀਵਨ ਦਾ ਇਕ ਹਿੱਸਾ ਹੈ ਤੇ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਹਮੇਸ਼ਾ ਖੇਡਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਤੇ ਇਸ ਨਾਲ ਸਰੀਰ ਤੇ ਦਿਮਾਗ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਖੇਡ ਨੂੰ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਚੀਜ਼ ਤਾਂ ਹੀ ਚੰਗੀ ਲੱਗਦੀ ਹੈ ਜਦੋਂ ਉਹ ਅਨੁਸ਼ਾਸਨ ਵਿਚ ਹੋਵੇ। ਮੁਕਾਬਲੇ ਦੇ ਸੈਮੀਫਾਈਨਲ ਵਿਚ ਮਹਿਮਦਪੁਰ ਦੀ ਟੀਮ ਨੇ ਰਤੂਵਾਲਾ ਦੀ ਟੀਮ ਨੂੰ ਹਰਾਇਆ ਅਤੇ ਫਾਈਨਲ ਵਿਚ ਰਤੁੂਵਾਲਾ ਦੀ ਟੀਮ ਨੇ ਸਖਤ ਮੁਕਾਬਲੇ ਦੌਰਾਨ ਸੋਲਜਰ ਸੰਢੌਰਾ ਨੂੰ ਹਰਾਇਆ। ਮੁਕਾਬਲੇ ਦੇ ਅਖੀਰ ਵਿੱਚ ਓਸਕਾ ਨੇ ਦੋਹਾਂ ਟੀਮਾਂ ਨੂੰ ਟਰਾਫੀ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ।



Most Read

2024-09-20 07:42:34