World >> The Tribune


ਪਾਕਿ: ਫ਼ੌਜੀ ਡਿਪੂ ’ਚ ਅੱਗ ਲੱਗਣ ਕਾਰਨ ਜ਼ੋਰਦਾਰ ਧਮਾਕੇ


Link [2022-03-21 12:35:35]



ਲਾਹੌਰ, 20 ਮਾਰਚ

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਫ਼ੌਜੀ ਡਿਪੂ ਵਿਚ ਅੱਜ ਸ਼ਾਟ-ਸਰਕਟ ਕਾਰਨ ਲੱਗੀ ਅੱਗ ਨਾਲ ਕਈ ਜ਼ੋਰਦਾਰ ਧਮਾਕੇ ਹੋਏ। ਇਸ ਦੌਰਾਨ ਇਹ ਅਫ਼ਵਾਹ ਫੈਲ ਗਈ ਕਿ ਅਹਿਮ ਫ਼ੌਜੀ ਟਿਕਾਣਿਆਂ ਨੂੰ ਅਤਿਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਅੱਗ ਲਾਹੌਰ ਤੋਂ 100 ਕਿਲੋਮੀਟਰ ਦੂਰ ਸਿਆਲਕੋਟ ਦੇ ਇਕ ਸੈਨਿਕ ਟਿਕਾਣੇ ਉਤੇ ਲੱਗੀ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਆਈਐੱਸਪੀਆਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾਅ ਹੈ। ਸਮੇਂ ਸਿਰ ਕਦਮ ਚੁੱਕਣ ਕਾਰਨ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਤੇ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ। ਫ਼ੌਜ ਨੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਹਨ। -ਪੀਟੀਆਈ



Most Read

2024-09-20 21:37:04