World >> The Tribune


ਬੰਗਲਾਦੇਸ਼ ’ਚ ਕਿਸ਼ਤੀ ਡੁੱਬਣ ਕਾਰਨ ਛੇ ਮੌਤਾਂ


Link [2022-03-21 12:35:35]



ਢਾਕਾ, 20 ਮਾਰਚ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਨੇੜੇ ਇਕ ਮੁਸਾਫ਼ਰ ਕਿਸ਼ਤੀ ਦੇ ਡੁੱਬਣ ਕਾਰਨ 6 ਜਣੇ ਮਾਰੇ ਗਏ ਹਨ। ਘਟਨਾ ਵਿਚ ਕਈ ਵਿਅਕਤੀ ਲਾਪਤਾ ਹੋ ਗਏ ਹਨ। ਵੇਰਵਿਆਂ ਮੁਤਾਬਕ ਲੋਕਾਂ ਨਾਲ ਭਰੀ ਕਿਸ਼ਤੀ ਨੂੰ ਇਕ ਕਾਰਗੋ ਜਹਾਜ਼ ਨੇ ਨਦੀ ਵਿਚ ਟੱਕਰ ਮਾਰ ਦਿੱਤੀ। ਪੁਲੀਸ ਮੁਤਾਬਕ ਬੇੜੀ ਵਿਚ ਕਰੀਬ 50 ਜਣੇ ਸਵਾਰ ਸਨ। ਇਹ ਸਾਰੇ ਮੁਨਸ਼ੀਗੰਜ ਵੱਲ ਜਾ ਰਹੇ ਸਨ। ਦੁਪਹਿਰੇ ਕਰੀਬ 2.20 'ਤੇ ਕਿਸ਼ਤੀ ਨੂੰ ਜਹਾਜ਼ ਨੇ ਟੱਕਰ ਮਾਰ ਦਿੱਤੀ ਤੇ ਇਹ ਪਲਟ ਗਈ। ਵੱਖ-ਵੱਖ ਰਾਹਤ ਤੇ ਬਚਾਅ ਏਜੰਸੀਆਂ ਲੋਕਾਂ ਦੀ ਭਾਲ ਵਿਚ ਜੁੱਟ ਗਈਆਂ ਹਨ। ਛੇ ਮ੍ਰਿਤਕਾਂ ਵਿਚ ਤਿੰਨ ਔਰਤਾਂ ਹਨ। ਅਧਿਕਾਰੀਆਂ ਮੁਤਾਬਕ ਕੁਝ ਲੋਕ ਕਿਸ਼ਤੀ ਵਿਚ ਵੀ ਫਸੇ ਹੋ ਸਕਦੇ ਸਨ। ਟੱਕਰ ਤੋਂ ਬਾਅਦ ਕਰੀਬ 20 ਜਣਿਆਂ ਨੇ ਕਿਸ਼ਤੀ ਵਿਚੋਂ ਛਾਲ ਮਾਰ ਦਿੱਤੀ। -ਪੀਟੀਆਈ



Most Read

2024-09-20 23:31:36