World >> The Tribune


ਭਾਰਤ-ਆਸਟਰੇਲੀਆ ਵਪਾਰ ਸਮਝੌਤਾ ਜਲਦੀ ਹੋਣ ਦੇ ਆਸਾਰ


Link [2022-03-21 12:35:35]



ਨਵੀਂ ਦਿੱਲੀ, 20 ਮਾਰਚ

ਆਸਟਰੇਲੀਆ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਭਾਰਤ ਨਾਲ ਵਪਾਰ ਸਮਝੌਤਾ ਇਸ ਮਹੀਨੇ ਦੇ ਅੰਤ ਤੱਕ ਸਿਰੇ ਚੜ੍ਹਾ ਲਿਆ ਜਾਵੇਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਸਟਰੇਲਿਆਈ ਹਮਰੁਤਬਾ ਸਕੌਟ ਮੌਰੀਸਨ ਨਾਲ ਭਲਕੇ ਹੋਣ ਵਾਲੇ ਵਰਚੁਅਲ ਸਿਖ਼ਰ ਸੰਮੇਲਨ ਵਿਚ ਦੁਵੱਲੇ ਮੁੱਦਿਆਂ ਉਤੇ ਗੱਲਬਾਤ ਕਰਨਗੇ। ਇਸ ਮੌਕੇ ਦੋਵਾਂ ਮੁਲਕਾਂ ਵਿਚਾਲੇ ਵਿਆਪਕ ਰਣਨੀਤਕ ਰਿਸ਼ਤੇ ਹੋਰ ਅੱਗੇ ਵਧਣ ਦੀ ਉਮੀਦ ਹੈ। ਵਪਾਰ ਤੇ ਨਿਵੇਸ਼ ਖੇਤਰ ਵਿਚ ਕਈ ਪਹਿਲੂਆਂ ਉਤੇ ਸਹਿਮਤੀ ਬਣ ਸਕਦੀ ਹੈ। ਆਸਟਰੇਲੀਆ ਦੇ ਭਾਰਤ ਵਿਚ ਰਾਜਦੂਤ ਬੈਰੀ ਓ'ਫੈਰਲ ਨੇ ਕਿਹਾ ਕਿ ਉਨ੍ਹਾਂ ਨੂੰ ਵਪਾਰ ਸਮਝੌਤੇ ਦੇ ਪਹਿਲੇ ਗੇੜ ਦੇ ਜਲਦੀ ਸਿਰੇ ਚੜ੍ਹ ਜਾਣ ਦੀ ਆਸ ਹੈ। -ਪੀਟੀਆਈ



Most Read

2024-09-20 21:46:06