Breaking News >> News >> The Tribune


ਅਭਿਸ਼ੇਕ ਬੈਨਰਜੀ ਅੱਜ ਈਡੀ ਅੱਗੇ ਹੋ ਸਕਦੇ ਨੇ ਪੇਸ਼


Link [2022-03-21 09:57:03]



ਨਵੀਂ ਦਿੱਲੀ, 20 ਮਾਰਚ

ਤ੍ਰਿਣਮੂਲ ਕਾਂਗਰਸ ਦਾ ਸੰਸਦ ਮੈਂਬਰ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਭਤੀਜਾ ਅਭਿਸ਼ੇਕ ਬੈਨਰਜੀ ਅਤੇ ਉਸ ਦੀ ਪਤਨੀ ਰੁਜਿਰਾ ਬੈਨਰਜੀ ਕੋਲਾ ਘੁਟਾਲੇ ਦੇ ਸਬੰਧ 'ਚ ਕੀਤੀ ਜਾ ਰਹੀ ਜਾਂਚ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਸੋਮਵਾਰ ਨੂੰ ਪੇਸ਼ ਹੋ ਸਕਦੇ ਹਨ। ਈਡੀ ਨੇ ਮੀਆਂ-ਬੀਵੀ ਨੂੰ ਜਾਂਚ 'ਚ ਸ਼ਾਮਲ ਹੋਣ ਲਈ 21 ਅਤੇ 22 ਮਾਰਚ ਨੂੰ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਅਭਿਸ਼ੇਕ ਨੇ ਪਿਛਲੇ ਸਾਲ 6 ਸਤੰਬਰ ਨੂੰ ਈਡੀ ਅਧਿਕਾਰੀਆਂ ਅੱਗੇ ਬਿਆਨ ਦਰਜ ਕਰਵਾਏ ਸਨ। ਉਸ ਤੋਂ ਕਰੀਬ ਛੇ ਘੰਟਿਆਂ ਤੱਕ ਪੁੱਛ-ਪੜਛਾਲ ਹੋਈ ਸੀ ਅਤੇ ਜਾਂਚ ਏਜੰਸੀ ਅਭਿਸ਼ੇਕ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਸੀ ਜਿਸ ਕਰਕੇ ਮੁੜ ਸੰਮਨ ਜਾਰੀ ਕੀਤੇ ਗਏ ਹਨ। -ਆਈਏਐਨਐਸ



Most Read

2024-09-22 04:38:15