Breaking News >> News >> The Tribune


‘ਦਿ ਕਸ਼ਮੀਰ ਫਾਈਲਜ਼’ ਉਤੇ ਨਿਊਜ਼ੀਲੈਂਡ ’ਚ ਵਿਵਾਦ


Link [2022-03-21 09:57:03]



ਨਵੀਂ ਦਿੱਲੀ, 20 ਮਾਰਚ

ਵਿਵੇਕ ਅਗਨੀਹੋਤਰੀ ਦੀ ਫ਼ਿਲਮ 'ਦਿ ਕਸ਼ਮੀਰ ਫਾਈਲਜ਼' ਉਤੇ ਨਿਊਜ਼ੀਲੈਂਡ ਵਿਚ ਵਿਵਾਦ ਖੜ੍ਹਾ ਹੋ ਗਿਆ ਹੈ। ਦੇਸ਼ ਦੇ ਸੈਂਸਰ ਮੁਖੀ ਫ਼ਿਲਮ ਦੇ ਪ੍ਰਮਾਣ ਪੱਤਰ (ਸਰਟੀਫਿਕੇਸ਼ਨ) ਦੀ ਸਮੀਖਿਆ ਕਰ ਰਹੇ ਹਨ, ਜਿਸ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਨੇ ਆਲੋਚਨਾ ਕੀਤੀ ਹੈ। ਇਸ ਫ਼ਿਲਮ ਵਿਚ 1990 ਦੇ ਦਹਾਕੇ ਵਿਚ ਕਸ਼ਮੀਰੀ ਪੰਡਿਤਾਂ ਵੱਲੋਂ ਕਸ਼ਮੀਰ ਘਾਟੀ ਛੱਡਣ ਨੂੰ ਦਰਸਾਇਆ ਗਿਆ ਹੈ। ਨਿਊਜ਼ੀਲੈਂਡ ਦੇ ਇਕ ਖ਼ਬਰ ਅਦਾਰੇ ਮੁਤਾਬਕ 24 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਤੇ ਮੁਸਲਿਮ ਸਮਾਜ ਨੇ ਚਿੰਤਾ ਪ੍ਰਗਟ ਕੀਤੀ ਸੀ, ਜਿਸ ਤੋਂ ਬਾਅਦ ਦੇਸ਼ ਦੇ ਸੈਂਸਰ ਮੁਖੀ ਡੇਵਿਡ ਸ਼ੈਂਕਸ ਫ਼ਿਲਮ ਦੇ ਆਰ16 ਸਰਟੀਫਿਕੇਟ ਦੀ ਸਮੀਖਿਆ ਕਰ ਰਹੇ ਹਨ। ਨਿਊਜ਼ੀਲੈਂਡ ਦੇ ਵਰਗੀਕਰਨ ਦਫ਼ਤਰ ਮੁਤਾਬਕ ਆਰ16 ਸਰਟੀਫਿਕੇਟ ਤਹਿਤ ਇਹ ਜ਼ਰੂਰੀ ਹੁੰਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਕਿਸੇ ਬਾਲਗ ਦੀ ਨਿਗਰਾਨੀ ਤੋਂ ਬਿਨਾਂ ਫ਼ਿਲਮ ਨਹੀਂ ਦੇਖ ਸਕਦੇ।

ਸ਼ੈਂਕਸ ਨੇ ਦੱਸਿਆ ਕਿ ਇਸ ਕਦਮ ਦਾ ਇਹ ਮਤਲਬ ਨਹੀਂ ਹੈ ਕਿ ਦੇਸ਼ ਵਿਚ ਫ਼ਿਲਮ ਉਤੇ ਪਾਬੰਦੀ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਫ਼ਿਲਮ ਨਾਲ 'ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਵਧ ਸਕਦੀ ਹੈ।' -ਪੀਟੀਆਈ



Most Read

2024-09-22 05:02:29