Breaking News >> News >> The Tribune


‘ਦਿ ਕਸ਼ਮੀਰ ਫਾਈਲਜ਼’ ਦੇਖਣ ’ਤੇ ਤਿੰਨ ਨੌਜਵਾਨਾਂ ’ਤੇ ਹਮਲਾ


Link [2022-03-21 09:57:03]



ਕੁਸ਼ੀਨਗਰ, 20 ਮਾਰਚ

ਇੱਥੇ ਇਕ ਸਿਨੇਮਾਘਰ 'ਚੋਂ ਫਿਲਮ 'ਦਿ ਕਸ਼ਮੀਰ ਫਾਈਲਜ਼' ਦੇਖ ਦੇ ਨਿਕਲ ਰਹੇ ਤਿੰਨ ਨੌਜਵਾਨਾਂ 'ਤੇ ਚਾਕੂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇਹ ਘਟਨਾ ਕੁਸ਼ੀਨਗਰ ਦੇ ਫਾਜ਼ਿਲਨਗਰ 'ਚ ਵਾਪਰੀ। ਪੀੜਤਾਂ ਦੀ ਪਛਾਣ ਸਚਿਨ, ਕ੍ਰਿਸ਼ਨ ਤੇ ਰਾਹੁਲ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਸ਼ੁੱਕਰਵਾਰ ਇਹ ਨੌਜਵਾਨ ਫਿਲਮ 'ਦਿ ਕਸ਼ਮੀਰ ਫਾਈਲਜ਼' ਦੇਖਣ ਸਿਨੇਮਾਘਰ ਗਏ ਸਨ। ਫਿਲਮ ਦੇਖਣ ਤੋਂ ਬਾਅਦ ਬਾਹਰ ਆ ਕੇ ਇਨ੍ਹਾਂ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ ਤਾਂ ਕੁਝ ਸਥਾਨਕ ਲੋਕਾਂ ਨੇ ਇਨ੍ਹਾਂ ਨੂੰ ਰੋਕਿਆ। ਦੋਵਾਂ ਧਿਰਾਂ ਵਿਚਾਲੇ ਤਲਖਕਲਾਮੀ ਤੋਂ ਬਾਅਦ ਕੁਝ ਵਿਅਕਤੀਆਂ ਨੇ ਨੌਜਵਾਨਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਫਰਾਰ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਆਈਏਐੱਨਐੱਸ



Most Read

2024-09-22 04:49:19