Breaking News >> News >> The Tribune


ਬੀਐੱਸਐਫ ਮੁਖੀ ਵੱਲੋਂ ਜੰਮੂ ’ਚ ਜਵਾਨਾਂ ਨਾਲ ਮੁਲਾਕਾਤ


Link [2022-03-21 09:57:03]



ਜੰਮੂ, 20 ਮਾਰਚ

ਸੀਮਾ ਸੁਰੱਖਿਆ ਬਲ ਦੇ ਡੀਜੀ ਪੰਕਜ ਸਿੰਘ ਨੇ ਅੱਜ ਕਿਹਾ ਕਿ ਬੀਐੱਸਐਫ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤੇ ਅਖੰਡਤਾ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬਲ ਦੇਸ਼ ਵਿਰੋਧੀ ਤੱਤਾਂ ਨੂੰ ਹਰਾਉਣ ਲਈ ਹਰ ਵੇਲੇ ਤਿਆਰ ਹੈ। ਡੀਜੀ ਨੇ ਕਿਹਾ ਕਿ ਨਿਗਰਾਨੀ ਲਈ ਹੁਣ ਆਧੁਨਿਕ ਤਕਨੀਕ ਦਾ ਇਸਤੇਮਾਲ ਹੋ ਰਿਹਾ ਹੈ ਤੇ ਬੀਐੱਸਐਫ ਜਵਾਨ ਇਸ ਤਕਨੀਕ ਵਿਚ ਮਾਹਿਰ ਹੋ ਗਏ ਹਨ। ਬੀਐੱਸਐਫ ਮੁਖੀ ਨੇ ਕਿਹਾ ਕਿ ਇਸ ਵੇਲੇ ਡਰੋਨਾਂ ਦੀ ਚੁਣੌਤੀ ਸਭ ਤੋਂ ਵੱਡੀ ਹੈ। ਉਹ ਇਸ ਦਾ ਅਸਰਦਾਰ ਢੰਗ ਨਾਲ ਸਾਹਮਣਾ ਕਰ ਰਹੇ ਹਨ। ਬੀਐੱਸਐਫ ਦੇ ਡੀਜੀ ਵਾਦੀ ਦੇ ਦੋ ਦਿਨਾ ਦੌਰੇ ਉਤੇ ਹਨ। -ਆਈਏਐਨਐੱਸ



Most Read

2024-09-22 04:47:39