Breaking News >> News >> The Tribune


ਬੀਰੇਨ ਸਿੰਘ ਦੂਜੀ ਵਾਰ ਬਣਨਗੇ ਮਨੀਪੁਰ ਦੇ ਮੁੱਖ ਮੰਤਰੀ


Link [2022-03-21 09:57:03]



ਇੰਫਾਲ: ਭਾਜਪਾ ਨੇ ਐੱਨ ਬੀਰੇਨ ਸਿੰਘ ਨੂੰ ਲਗਾਤਾਰ ਦੂਜੀ ਵਾਰ ਮਨੀਪੁਰ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ। ਬੀਰੇਨ ਸਿੰਘ ਨੇ ਰਾਤ ਨੂੰ ਮਨੀਪੁਰ ਦੇ ਰਾਜਪਾਲ ਲਾ ਗਣੇਸ਼ਨ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਭਾਜਪਾ ਦੇ ਨਿਗਰਾਨਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਕੇਂਦਰੀ ਮੰਤਰੀ ਭੁਪੇਂਦਰ ਯਾਦਵ, ਪਾਰਟੀ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਅਤੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਰੀਬ ਦੋ ਘੰਟੇ ਤੱਕ ਪਾਰਟੀ ਦੇ ਚੁਣੇ ਗਏ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਬੀਰੇਨ ਸਿੰਘ ਨੂੰ ਭਾਜਪਾ ਵਿਧਾਇਕ ਦਲ ਦਾ ਸਰਬਸੰਮਤੀ ਨਾਲ ਆਗੂ ਚੁਣ ਲਿਆ ਗਿਆ। ਵਿਧਾਨ ਸਭਾ ਨਤੀਜਿਆਂ ਦੇ ਐਲਾਨ ਦੇ 10 ਦਿਨਾਂ ਬਾਅਦ ਵੀ ਭਾਜਪਾ ਵੱਲੋਂ ਇੰਫਾਲ ਅਤੇ ਨਵੀਂ ਦਿੱਲੀ 'ਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ। ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ 'ਚ ਥੌਂਗਮ ਬਿਸਵਾਜੀਤ ਸਿੰਘ ਦਾ ਨਾਮ ਵੀ ਅੱਗੇ ਚੱਲ ਰਿਹਾ ਸੀ। ਬੀਰੇਨ ਸਿੰਘ, ਬਿਸਵਾਜੀਤ ਸਿੰਘ, ਸਾਬਕਾ ਸਪੀਕਰ ਯਮਨਾਮ ਖੇਮਚੰਦ ਸਿੰਘ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਇਕ ਹਫ਼ਤੇ ਦੇ ਅੰਦਰ ਦੋ ਵਾਰ ਦਿੱਲੀ ਗਏ ਸਨ ਜਿਥੇ ਉਨ੍ਹਾਂ ਪਾਰਟੀ ਦੇ ਕੇਂਦਰੀ ਆਗੂਆਂ ਨਾਲ ਕਈ ਮੀਟਿੰਗਾਂ ਕੀਤੀਆਂ ਸਨ। ਭਾਜਪਾ ਨੇ 60 ਮੈਂਬਰੀ ਵਿਧਾਨ ਸਭਾ 'ਚ 32 ਸੀਟਾਂ ਜਿੱਤੀਆਂ ਹਨ। ਸਾਬਕਾ ਫੁੱਟਬਾਲਰ ਅਤੇ ਪੱਤਰਕਾਰ ਤੋਂ ਸਿਆਸਤਦਾਨ ਬਣੇ ਬੀਰੇਨ ਸਿੰਘ (61) ਅਕਤੂਬਰ 2016 'ਚ ਕਾਂਗਰਸ ਤੋਂ ਭਾਜਪਾ 'ਚ ਸ਼ਾਮਲ ਹੋਏ ਸਨ। ਉਹ ਆਪਣੀ ਰਵਾਇਤੀ ਹਲਕੇ ਹੀਨਗਾਂਗ ਤੋਂ ਰਿਕਾਰਡ ਪੰਜਵੀਂ ਵਾਰ ਚੋਣ ਜਿੱਤੇ ਹਨ। -ਆਈਏਐਨਐਸ



Most Read

2024-09-22 05:01:14