Breaking News >> News >> The Tribune


ਹਿਜਾਬ ਮਾਮਲਾ: ਕਰਨਾਟਕ ਹਾਈ ਕੋਰਟ ਦੇ ਜੱਜਾਂ ਨੂੰ ਵਾਈ ਸ਼੍ਰੇਣੀ ਸੁਰੱਖਿਆ ਦੇਣ ਦਾ ਫ਼ੈਸਲਾ


Link [2022-03-21 09:57:03]



ਬੰਗਲੂੂਰੂ: ਕਰਨਾਟਕ ਸਰਕਾਰ ਨੇ ਮੁਸਲਿਮ ਲੜਕੀਆਂ ਨੂੰ ਕਲਾਸਾਂ ਵਿੱਚ ਹਿਜਾਬ ਪਾਉਣ ਦੀ ਅਪੀਲ ਖ਼ਿਲਾਫ਼ ਫੈਸਲਾ ਸੁਣਾਉਣ ਵਾਲੇ ਸਪੈਸ਼ਲ ਬੈਂਚ ਦੇ ਜੱਜਾਂ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਕੀਤਾ ਹੈ। ਕਰਨਾਟਕ ਸਰਕਾਰ ਵੱਲੋਂ ਇਹ ਫ਼ੈਸਲਾ ਗੁਆਂਢੀ ਸੂਬੇ ਤਾਮਿਲ ਨਾਡੂ ਤੋਂ ਜੱਜਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਲਿਆ ਗਿਆ ਹੈ। ਮੁੱਖ ਮੰਤਰੀ ਬਸਵਰਾਜ ਬੋਮੱਈ ਨੇ ਅੱਜ ਕਿਹਾ ਕਿ ਹਾਈ ਕੋਰਟ ਦੇ ਜੱਜਾਂ, ਜਿਨ੍ਹਾਂ ਨੇ ਹਿਜਾਬ ਮਾਮਲੇ 'ਤੇ ਫ਼ੈਸਲਾ ਸੁਣਾਇਆ ਹੈ, ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਬੋਮੱਈ ਨੇ ਕਿਹਾ, ''ਜੇਕਰ ਕੋਈ ਫ਼ੈਸਲੇ ਤੋਂ ਖੁਸ਼ ਨਹੀਂ ਹੈ ਤਾਂ ਉਨ੍ਹਾਂ ਕੋਲ ਉੱਚ ਅਦਾਲਤਾਂ ਵਿੱਚ ਜਾਣ ਦਾ ਬਦਲ ਹੈ। ਅਸੀਂ ਦੇਸ਼ ਵਿਰੋਧੀ ਤਾਕਤਾਂ ਦੀਆਂ ਕਾਨੂੰਨ ਦੇ ਸ਼ਾਸਨ ਖ਼ਿਲਾਫ਼ ਧਮਕੀਆਂ ਬਰਦਾਸ਼ਤ ਨਹੀਂ ਕਰਾਂਗੇ।'' ਉਨ੍ਹਾਂ ਨੇ ਜੱਜਾਂ ਨੂੰ ਧਮਕੀਆਂ ਦੇ ਮਾਮਲੇ 'ਤੇ ਕਥਿਤ ਉਦਾਰਵਾਦੀਆਂ ਅਤੇ ਧਰਮ-ਨਿਰਪੱਖ ਲੋਕਾਂ ਦੀ ਚੁੱਪ 'ਤੇ ਸਵਾਲ ਵੀ ਉਠਾਏ ਹਨ। ਉਨ੍ਹਾਂ ਕਿਹਾ ਕਿ ਸੂਬਾ ਪੁਲੀਸ ਨੂੰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈਣ ਅਤੇ ਹੋਰ ਜਾਂਚ ਲਈ ਉਨ੍ਹਾਂ ਨੂੰ ਕਰਨਾਟਕ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜੱਜਾਂ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਤਾਮਿਲ ਨਾਡੂ ਵਿੱਚ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -ਆਈਏਐੱਨਐੱਸ



Most Read

2024-09-22 04:57:39