Breaking News >> News >> The Tribune


ਭਾਜਪਾ ਦੇਸ਼ ਨੂੰ ਇੱਕ ਹੋਰ ਵੰਡ ਵੱਲ ਲਿਜਾ ਰਹੀ ਹੈ: ਮਹਿਬੂਬਾ


Link [2022-03-21 09:57:03]



ਜੰਮੂ, 20 ਮਾਰਚ

ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਦੋਸ਼ ਲਾਇਆ ਕਿ ਉਹ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡ ਕੇ ਦੇਸ਼ ਨੂੰ ਇੱਕ ਹੋਰ ਵੰਡ ਵੱਲ ਲਿਜਾ ਰਹੀ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਦੋਸ਼ ਲਾਉਣ ਦੇ ਨਾਲ ਹੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਉਨ੍ਹਾਂ ਦੀ ਧਰਮ ਨਿਰਪੱਖਤਾ ਨੂੰ ਲੈ ਕੇ ਭਰੋਸੇਯੋਗਤਾ ਅਤੇ ਭਾਰਤ ਨੂੰ ਵਿਕਾਸ ਤੇ ਖੁਸ਼ਹਾਲੀ ਦੀ ਰਾਹ 'ਤੇ ਲਿਜਾਣ ਦੀ ਸ਼ਲਾਘਾ ਕੀਤੀ।

ਮਹਿਬੂਬਾ ਮੁਫ਼ਤੀ ਨੇ ਆਰਐੱਸਪੁਰਾ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ, 'ਜਿਨਾਹ (ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ) ਨੇ ਇਤਿਹਾਸ 'ਚ ਇਸ ਦੇਸ਼ ਦੀ ਵੰਡ ਕੀਤੀ ਪਰ ਅੱਜ ਇੱਕ ਵਾਰ ਫਿਰ ਦੇਸ਼ ਨੂੰ ਫਿਰਕੂ ਆਧਾਰ 'ਤੇ ਵੰਡਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੋਕ ਇੱਕ ਹੋਰ ਵੰਡ ਚਾਹੁੰਦੇ ਹਨ।' ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਨਾਥੂ ਰਾਮ ਗੋਡਸੇ ਨੇ ਕੀਤੀ ਅਤੇ ਉਸ ਦੀ ਵਿਚਾਰਧਾਰਾ 'ਤੇ ਅੱਜ ਗੋਡਸੇ ਦੇ ਸੈਂਕੜੇ ਪੈਰੋਕਾਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਾਜਪਾ ਤੇ ਹੋਰਨਾਂ ਫਾਸ਼ੀਵਾਦੀ ਤਾਕਤਾਂ ਦੇ ਮਨਸੂਬਿਆਂ ਨਾਲ ਮਿਲ ਕੇ ਲੜਨਾ ਪਵੇਗਾ। ਮਹਿਬੂਬਾ ਨੇ ਕਿਹਾ, 'ਜੇਕਰ ਅਸੀਂ ਇਸ ਧਾਰਮਿਕ ਵੰਡ ਨੂੰ ਹੋਣ ਦੇਵਾਂਗੇ ਤਾਂ ਭਗਤ ਸਿੰਘ ਵਰਗੇ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਬੇਕਾਰ ਚਲੀ ਜਾਵੇਗੀ। ਇਸ ਲਈ ਇੱਕ ਵਾਰ ਫਿਰ ਗਾਂਧੀ ਨਾ ਮਰਨ ਦਿਓ। ਸਾਡੀ ਪਾਰਟੀ ਗਾਂਧੀਵਾਦੀ ਵਿਚਾਰਧਾਰਾ ਨੂੰ ਮਰਨ ਨਹੀਂ ਦੇਵੇਗੀ।' ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੂੰ ਕਸ਼ਮੀਰ 'ਚ ਕੋਈ ਥਾਂ ਨਹੀਂ ਮਿਲੇਗੀ। -ਪੀਟੀਆਈ



Most Read

2024-09-22 04:55:09