Breaking News >> News >> The Tribune


ਕਸ਼ਮੀਰੀ ਪੰਡਿਤਾਂ ਦੇ ਵਾਦੀ ’ਚੋਂ ਹਿਜਰਤ ਕਰਨ ਮੌਕੇ ਕੇਂਦਰ ’ਚ ਕਾਂਗਰਸ ਦੀ ਨਹੀਂ ਵੀ.ਪੀ.ਸਿੰਘ ਦੀ ਸਰਕਾਰ ਸੀ: ਸ਼ਰਦ ਪਵਾਰ


Link [2022-03-21 09:57:03]



ਪੁਣੇ, 20 ਮਾਰਚ

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਵਾਦੀ ਵਿਚੋਂ ਕਸ਼ਮੀਰੀ ਪੰਡਿਤਾਂ ਦੇ ਹਿਜਰਤ ਕਰਨ 'ਤੇ ਅਧਾਰਿਤ ਫ਼ਿਲਮ 'ਦਿ ਕਸ਼ਮੀਰ ਫਾਈਲਜ਼' ਵਿੱਚ ਦਿਖਾਇਆ ਗਿਆ ਹੈ ਕਿ ਉਦੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ, ਜਦੋਂਕਿ ਅਜਿਹਾ ਨਹੀਂ ਸੀ ਤੇ ਉਦੋੋਂ ਵੀ.ਪੀ.ਸਿੰਘ ਦੀ ਸਰਕਾਰ ਸੀ। ਪਵਾਰ ਨੇ ਦਾਅਵਾ ਕੀਤਾ ਕਿ ਵੀ.ਪੀ.ਸਿੰਘ ਸਰਕਾਰ ਨੂੰ ਭਾਜਪਾ ਦੇ ਕੁਝ ਮੈਂਬਰਾਂ ਦੀ ਹਮਾਇਤ ਹਾਸਲ ਸੀ। ਪਵਾਰ ਨੇ ਕਿਹਾ ਕਿ ਭਾਜਪਾ ਦੀ ਮਦਦ ਨਾਲ ਹੀ ਮੁਫ਼ਤੀ ਮੁਹੰਮਦ ਸਈਦ ਕੇਂਦਰੀ ਗ੍ਰਹਿ ਮੰਤਰੀ ਬਣੇ ਸੀ। -ਪੀਟੀਆਈ



Most Read

2024-09-22 04:43:27