Breaking News >> News >> The Tribune


ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਨੇ ਜੰਮੂ ਤੇ ਕਸ਼ਮੀਰ ਦੇ ਹਰੇਕ ਬਾਸ਼ਿੰਦੇ ਨੂੰ ਸੱਟ ਮਾਰੀ: ਆਜ਼ਾਦ


Link [2022-03-21 04:34:01]



ਜੰਮੂ, 20 ਮਾਰਚ

ਸੀਨੀਅਰ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਫਿਲਮ 'ਦਿ ਕਸ਼ਮੀਰ ਫਾਈਲਜ਼' ਦੇ ਅਸਿੱਧੇ ਹਵਾਲੇ ਨਾਲ ਅੱਜ ਕਿਹਾ ਕਿ ਜੰਮੂ ਤੇ ਕਸ਼ਮੀਰ ਦਾ ਹਰੇਕ ਬਾਸ਼ਿੰਦਾ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਦੀ ਮਾਰ ਝੱਲਦਾ ਆਇਆ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਨੂੰ ਇਕ ਖਾਸ ਧਰਮ ਵਿਸ਼ੇਸ਼ ਨਾਲ ਜੋੜਨਾ 'ਸਰਾਸਰ ਗ਼ਲਤ' ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ 90 ਫੀਸਦ ਬੁਰਾਈਆਂ ਉਨ੍ਹਾਂ ਸਿਆਸਤਦਾਨਾਂ ਕਰਕੇ ਹੈ, ਜੋ ਆਪਣੇ ਵੋਟ ਬੈਂਕ ਲਈ ਲੋਕਾਂ 'ਚ ਵੰਡੀਆਂ ਪਾਉਂਦੇ ਹਨ। ਆਜ਼ਾਦ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਸ਼ਾਇਦ ਹੀ ਕੋਈ ਸਿਆਸੀ ਪਾਰਟੀ ਬਦਲਾਅ ਲਿਆ ਸਕੇ। -ਪੀਟੀਆਈ



Most Read

2024-09-22 04:33:18