World >> The Tribune


ਸਭ ਤੋਂ ‘ਦੁਖੀ’ ਮੁਲਕ ਨੇ ਭਾਰਤ ਤੇ ਅਫ਼ਗਾਨਿਸਤਾਨ


Link [2022-03-20 11:33:57]



ਨਵੀਂ ਦਿੱਲੀ, 19 ਮਾਰਚ

ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਕੌਮਾਂਤਰੀ ਖੁਸ਼ੀ ਦਿਵਸ ਮੌਕੇ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਭਾਰਤ ਨੂੰ ਸਭ ਤੋਂ ਦੁਖੀ ਮੁਲਕਾਂ 'ਚ ਸ਼ਾਮਲ ਕੀਤਾ ਗਿਆ ਹੈ। 149 ਮੁਲਕਾਂ ਦੀ ਸੂਚੀ ਵਿੱਚ ਭਾਰਤ 136ਵੇਂ ਸਥਾਨ 'ਤੇ ਹੈ ਜਦਕਿ ਸਭ ਤੋਂ ਹੇਠਲਾ ਸਥਾਨ ਅਫ਼ਗਾਨਿਸਤਾਨ ਦਾ ਹੈ। ਇਹ ਰਿਪੋਰਟ ਸੰਯੁਕਤ ਰਾਸ਼ਟਰ ਸਥਿਰ ਵਿਕਾਸ ਸਲਿਊਸ਼ਨਜ਼ ਨੈਟਵਰਕ ਵੱਲੋਂ ਜਾਰੀ ਕੀਤੀ ਗਈ ਹੈ। ਸੰਸਥਾ ਵੱਲੋਂ ਇਹ ਰਿਪੋਰਟ ਵੱਖ ਵੱਖ ਮੁਲਕਾਂ ਦੀ ਜੀਡੀਪੀ, ਸਮਾਜਿਕ ਹਾਲਾਤ, ਨਿੱਜੀ ਆਜ਼ਾਦੀ ਤੇ ਭ੍ਰਿਸ਼ਟਾਚਾਰ ਦੇ ਵੱਖ ਵੱਖ ਪੱਧਰਾਂ ਦੇ ਆਧਾਰ 'ਤੇ ਤਿਆਰ ਕੀਤੀ ਜਾਂਦੀ ਹੈ। ਇਸੇ ਅਨੁਸਾਰ ਹੀ ਵੱਖ ਵੱਖ ਮੁਲਕਾਂ ਦੇ ਲੋਕਾਂ ਦੇ ਖੁਸ਼ ਜਾਂ ਦੁਖੀ ਹੋਣ ਦੀ ਦਰ ਤੈਅ ਕੀਤੀ ਜਾਂਦੀ ਹੈ। ਇਸ ਸੂਚੀ ਵਿੱਚ ਪਿਛਲੇ ਸਾਲ ਭਾਰਤ 139ਵੇਂ ਸਥਾਨ 'ਤੇ ਸੀ ਜਦਕਿ ਇਸ ਸਾਲ ਉਸ ਨੂੰ 136ਵਾਂ ਸਥਾਨ ਦਿੱਤਾ ਗਿਆ ਹੈ। ਦੱਖਣੀ ਏਸ਼ਿਆਈ ਮੁਲਕਾਂ 'ਚ ਭਾਰਤ ਤੋਂ ਬਾਅਦ ਸਭ ਤੋਂ ਦੁਖੀ ਅਫ਼ਗਾਨਿਸਤਾਨ ਹੈ ਜਿਸ ਨੂੰ 149ਵਾਂ ਸਥਾਨ ਦਿੱਤਾ ਗਿਆ ਹੈ। ਭਾਰਤ ਦੇ ਗੁਆਂਢੀ ਮੁਲਕਾਂ 'ਚ ਨੇਪਾਲ 84ਵੇਂ, ਬੰਗਲਾਦੇਸ਼ 94ਵੇਂ, ਪਾਕਿਸਤਾਨੀ 121ਵੇਂ ਤੇ ਸ੍ਰੀਲੰਕਾ 127ਵੇਂ ਸਥਾਨ 'ਤੇ ਹਨ। ਇਨ੍ਹਾਂ ਮੁਲਕਾਂ ਨੇ ਪਿਛਲੇ ਸਾਲ ਮੁਕਾਬਲੇ ਆਪਣੀ ਸਥਿਤੀ ਸੁਧਾਰੀ ਹੈ। ਸਭ ਤੋਂ ਖੁਸ਼ ਮੁਲਕ ਫਿਨਲੈਂਡ ਹੈ ਜਿਸ ਦਾ ਸੂਚੀ ਵਿੱਚ ਪਹਿਲਾ ਸਥਾਨ ਹੈ। ਉਸ ਤੋਂ ਬਾਅਦ ਡੈਨਮਾਰਕ, ਆਈਸਲੈਂਡ, ਸਵਿਟਜ਼ਰਲੈਂਡ ਤੇ ਨੈਦਰਲੈਂਡਜ਼ ਦੇ ਨਾਂ ਹਨ। ਪੱਛਮੀ ਮੁਲਕਾਂ 'ਚੋਂ ਅਮਰੀਕਾ 16ਵੇਂ, ਬਰਤਾਨੀਆ 17ਵੇਂ ਤੇ ਫਰਾਂਸ 20ਵੇਂ ਸਥਾਨ 'ਤੇ ਹਨ। -ਪੀਟੀਆਈ



Most Read

2024-09-20 23:34:50