Breaking News >> News >> The Tribune


ਮਹਿੰਗਾਈ ਅਜੇ ਹੋਰ ਵਧੇਗੀ: ਰਾਹੁਲ


Link [2022-03-20 08:34:01]



ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਚਿਤਾਵਨੀ ਦਿੱਤੀ ਕਿ ਮਹਿੰਗਾਈ ਅਜੇ ਹੋਰ ਵਧੇਗੀ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਦੇਸ਼ ਦੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਸ੍ਰੀ ਗਾਂਧੀ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੀਮਤਾਂ 'ਚ ਰਿਕਾਰਡ ਵਾਧੇ ਨੇ ਗਰੀਬ ਤੇ ਮੱਧਵਰਗ ਦੀ ਹਾਲਤ ਖਰਾਬ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮਹਿੰਗਾਈ ਸਾਰੇ ਭਾਰਤੀਆਂ 'ਤੇ ਟੈਕਸ ਹੈ। ਉਨ੍ਹਾਂ ਕਿਹਾ, 'ਇਹ ਮਹਿੰਗਾਹੀ ਹੋਰ ਵਧੇਗੀ ਕਿਉਂਕਿ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 100 ਡਾਲਰ ਤੋਂ ਵੱਧ ਹੈ। ਖੁਰਾਕੀ ਕੀਮਤਾਂ 'ਚ 22 ਫੀਸਦ ਤੱਕ ਵਾਧੇ ਦੀ ਉਮੀਦ ਹੈ। ਕੋਵਿਡ-19 ਨੇ ਆਲਮੀ ਸਪਲਾਈ ਲੜੀ ਵੀ ਪ੍ਰਭਾਵਿਤ ਕੀਤੀ ਹੈ।' ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, 'ਭਾਰਤ ਸਰਕਾਰ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਮਹਿੰਗਾਈ ਤੋਂ ਬਚਾਉਣਾ ਚਾਹੀਦਾ ਹੈ।' ਸਰਕਾਰ ਨੇ ਲੰਘੇ ਸੋਮਵਾਰ ਜੋ ਅੰਕੜੇ ਜਾਰੀ ਕੀਤੇ ਹਨ ਉਸ ਅਨੁਸਾਰ ਕੱਚੇ ਤੇਲ ਤੇ ਗ਼ੈਰ-ਖੁਰਾਕੀ ਵਰਤਾਂ ਦੀਆਂ ਕੀਮਤਾਂ ਵਧਣ ਨਾਲ ਪ੍ਰਚੂਨ ਮਹਿੰਗਾਈ ਦਰ ਅੱਠ ਮਹੀਨੇ ਦੇ ਸਭ ਤੋਂ ਉੱਚੇ ਪੱਧਰ 6.07 ਫੀਸਦ ਤੱਕ ਪਹੁੰਚ ਗਈ ਹੈ। ਇਸ ਦੌਰਾਨ ਥੋਕ ਮੁੱਲ ਆਧਾਰਿਤ ਮਹਿੰਗਾਈ ਦਰ ਵੱਧ ਕੇ 13.11 ਫੀਸਦ ਹੋ ਗਈ ਹੈ। -ਪੀਟੀਆਈ



Most Read

2024-09-22 06:22:53