Breaking News >> News >> The Tribune


ਸੀਆਰਪੀਐਫ ਦੇ ਕੈਂਪਾਂ ’ਤੇ ਗ੍ਰਨੇਡ ਹਮਲੇ, ਦੋ ਜਵਾਨ ਜ਼ਖ਼ਮੀ


Link [2022-03-20 08:34:01]



ਸ੍ਰੀਨਗਰ: ਜੰਮੂ ਕਸ਼ਮੀਰ ਦੇ ਸ਼ੋਪੀਆਂ ਤੇ ਪੁਲਵਾਮਾ ਜ਼ਿਲ੍ਹਿਆਂ ਵਿਚ ਅਤਿਵਾਦੀਆਂ ਵੱਲੋਂ ਕੀਤੇ ਗਏ ਗ੍ਰਨੇਡ ਹਮਲਿਆਂ ਵਿਚ ਦੋ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਨੀਮ ਫ਼ੌਜੀ ਬਲ ਅੱਜ ਆਪਣਾ 83ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਰਾਤ ਕਰੀਬ 8.10 'ਤੇ ਅਤਿਵਾਦੀਆਂ ਨੇ ਸ਼ੋਪੀਆਂ ਦੇ ਬਾਬਾਪੋਰਾ ਵਿਚ ਸੀਆਰਪੀਐਫ ਦੀ 178ਵੀਂ ਬਟਾਲੀਅਨ ਦੇ ਕੈਂਪ 'ਤੇ ਗ੍ਰਨੇਡ ਸੁੱਟਿਆ। ਧਮਾਕੇ ਵਿਚ ਕੇਂਦਰੀ ਰਿਜ਼ਰਵ ਪੁਲੀਸ ਬਲ ਦਾ ਇਕ ਜਵਾਨ ਫੱਟੜ ਹੋ ਗਿਆ। ਇਕ ਹੋਰ ਘਟਨਾ ਵਿਚ ਅਤਿਵਾਦੀਆਂ ਨੇ ਪੁਲਵਾਮਾ ਦੇ ਤਰਾਲ ਖੇਤਰ ਵਿਚ ਨੀਮ ਫ਼ੌਜੀ ਬਲ ਦੀ 180ਵੀਂ ਬਟਾਲੀਅਨ ਦੇ ਕੈਂਪ ਉਤੇ ਗ੍ਰਨੇਡ ਸੁੱਟਿਆ। ਇੱਥੇ ਵੀ ਇਕ ਜਵਾਨ ਫੱਟੜ ਹੋ ਗਿਆ। -ਪੀਟੀਆਈ



Most Read

2024-09-22 06:37:28