Breaking News >> News >> The Tribune


ਬੰਗਲਾਦੇਸ਼ ਸਰਕਾਰ ਹਿੰਦੂਆਂ ਦੀ ਰਾਖੀ ਕਰਨ ’ਚ ਨਾਕਾਮ ਰਹੀ: ਇੰਦਰੇਸ਼


Link [2022-03-20 08:34:01]



ਨਵੀਂ ਦਿੱਲੀ: ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਕੌਮੀ ਕਾਰਜਕਾਰੀ ਮੈਂਬਰ ਇੰਦਰੇਸ਼ ਕੁਮਾਰ ਨੇ ਢਾਕਾ ਸਥਿਤ ਇਸਕਾਨ ਮੰਦਰ 'ਚ ਕੀਤੀ ਗਈ ਭੰਨ-ਤੋੜ ਦੀ ਨਿੰਦਾ ਕਰਦਿਆਂ ਭਾਰਤ ਸਰਕਾਰ ਤੋਂ ਇਸ ਮਾਮਲੇ 'ਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਇਸ ਘਟਨਾ ਨੂੰ ਅਤਿਵਾਦ ਦਾ ਰੂਪ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ੇਖ ਹਸੀਨਾ ਸਰਕਾਰ ਬੰਗਲਾਦੇਸ਼ 'ਚ ਘੱਟ ਗਿਣਤੀ ਹਿੰਦੂਆਂ ਦੀ ਰਾਖੀ ਕਰਨ 'ਚ ਮੁਕੰਮਲ ਤੌਰ 'ਤੇ ਨਾਕਾਮ ਹੋਈ ਹੈ। ਉਨ੍ਹਾਂ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਧਰਮ ਤੇ ਜਾਤ ਦੀ ਸਿਆਸਤ ਤੋਂ ਉਪਰ ਉੱਠ ਕੇ ਘਟਨਾ ਦੀ ਨਿਖੇਧੀ ਕਰਨ ਅਤੇ ਢਾਕਾ 'ਤੇ ਦਬਾਅ ਬਣਾਉਣ ਲਈ ਸਰਕਾਰ ਦਾ ਸਹਿਯੋਗ ਕਰਨ ਤਾਂ ਜੋ ਹਿੰਦੂਆਂ 'ਤੇ ਹਮਲੇ ਰੋਕੇ ਜਾ ਸਕਣ। -ਪੀਟੀਆਈ



Most Read

2024-09-22 06:29:36