Breaking News >> News >> The Tribune


ਅਤਿਵਾਦੀ ਫੰਡਿੰਗ ਕੇਸ ’ਚ ਮਲਿਕ ਤੇ ਹੋਰਾਂ ਖ਼ਿਲਾਫ਼ ਦੋਸ਼ ਤੈਅ


Link [2022-03-20 08:34:01]



ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ ਨੇ ਅਤਿਵਾਦੀ ਫੰਡਿੰਗ ਨਾਲ ਸਬੰਧਤ ਕੇਸ ਵਿੱਚ ਲਸ਼ਕਰ-ਏ-ਤਾਇਬਾ ਦੇ ਬਾਨੀ ਹਾਫਿਜ਼ ਸਈਦ, ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੁਦੀਨ ਤੇ ਹੋਰਨਾਂ ਖ਼ਿਲਾਫ਼ ਯੂਏਪੀਏ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦੋਸ਼ ਆਇਦ ਕਰ ਦਿੱਤੇ ਹਨ। ਅਦਾਲਤ ਨੇ ਕਸ਼ਮੀਰੀ ਵੱਖਵਾਦੀ ਆਗੂਆਂ ਯਾਸਿਨ ਮਲਿਕ, ਸ਼ਬੀਰ ਸ਼ਾਹ, ਮਸੱਰਤ ਆਲਮ, ਸਾਬਕਾ ਵਿਧਾਇਕ ਰਾਸ਼ਿਦ ਇੰਜਨੀਅਰ, ਕਾਰੋਬਾਰੀ ਜ਼ਹੂਰ ਅਹਿਮਦ ਸ਼ਾਹ ਵਟਾਲੀ, ਬਿੱਟਾ ਕਰਾਟੇ, ਆਫਤਾਬ ਅਹਿਮਦ ਸ਼ਾਹ, ਅਵਤਾਰ ਅਹਿਮਦ ਸ਼ਾਹ, ਨਈਮ ਖਾਨ, ਬਸ਼ੀਰ ਅਹਿਮਦ ਭੱਟ ਉਰਫ਼ ਪੀਰ ਸੈਫੁੱਲ੍ਹਾ ਅਤੇ ਕਈ ਹੋਰਾਂ ਖ਼ਿਲਾਫ਼ ਅਪਰਾਧਿਕ ਜਾਅਲਸਾਜ਼ੀ, ਦੇਸ਼ ਖ਼ਿਲਾਫ਼ ਜੰਗ ਤੇ ਹੋਰ ਗ਼ੈਰਕਾਨੂੰਨੀ ਗਤੀਵਿਧੀਆਂ ਦੇ ਦੋਸ਼ ਤੈਅ ਕੀਤੇ ਤੇ ਕਾਮਰਾਨ ਯੂਸੁਫ਼, ਜਾਵੇਦ ਅਹਿਮਦ ਭੱਟ ਤੇ ਸਈਦਾ ਆਸੀਆ ਫਿਰਦੌਸ ਅੰਦਰਾਬੀ ਨੂੰ ਦੋਸ਼ ਮੁਕਤ ਕਰਾਰ ਦਿੱਤਾ ਹੈ। -ਆਈਏਐੱਨਐੱਸ



Most Read

2024-09-22 04:34:20