Breaking News >> News >> The Tribune


ਲਸ਼ਕਰ ਨਾਲ ਸਬੰਧਤ ਛੇ ਗ੍ਰਿਫ਼ਤਾਰ


Link [2022-03-20 08:34:01]



ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਪੁਲੀਸ ਨੇ ਅੱੱਜ ਲਸ਼ਕਰ-ਏ-ਤਇਬਾ ਨਾਲ ਜੁੜੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਇਹ ਸਾਰੇ ਅਤਿਵਾਦੀਆਂ ਦੀ ਵੱਖ-ਵੱਖ ਢੰਗਾਂ ਨਾਲ ਮਦਦ ਕਰਦੇ ਸਨ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਨੇ ਅਤਿਵਾਦੀਆਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਤੇ ਉਨ੍ਹਾਂ ਨੂੰ ਹੋਰ ਸਾਜ਼ੋ-ਸਾਮਾਨ ਮੁਹੱਈਆ ਕਰਾਇਆ। ਇਸ ਤੋਂ ਇਲਾਵਾ ਉਨ੍ਹਾਂ ਲਈ ਆਵਾਜਾਈ ਤੇ ਵਿੱਤੀ ਮਦਦ ਦੇ ਪ੍ਰਬੰਧ ਵੀ ਕੀਤੇ। ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖ਼ਤ ਰੌਫ਼ ਅਹਿਮਦ ਲੋਨ ਉਰਫ਼ ਅਮਜਿਦ, ਅਕੀਬ ਮਕਬੂਲ ਭੱਟ, ਜਾਵੇਦ ਅਹਿਮਦ ਦਾਰ, ਅਰਸ਼ਿਦ ਅਹਿਮਦ ਮੀਰ, ਰਮੀਜ਼ ਰਾਜਾ ਤੇ ਸੱਜਾਦ ਅਹਿਮਦ ਡਾਰ ਵਜੋਂ ਹੋਈ ਹੈ। -ਪੀਟੀਆਈ



Most Read

2024-09-22 05:10:16