Breaking News >> News >> The Tribune


ਕਾਂਗਰਸ ਨੇ ਥਰੂਰ ਅਤੇ ਥੌਮਸ ਨੂੰ ਸੀਪੀਐੱਮ ਦੇ ਸੈਮੀਨਾਰ ’ਚ ਜਾਣ ਤੋਂ ਵਰਜਿਆ


Link [2022-03-20 08:34:01]



ਤਿਰੂਵਨੰਤਪੁਰਮ, 19 ਮਾਰਚ

ਸੀਪੀਐੱਮ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ 'ਚ ਕਾਂਗਰਸ ਦੇ ਤਿਰੂਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਅਤੇ ਸਾਬਕਾ ਕੇਂਦਰੀ ਮੰਤਰੀ ਕੇ ਵੀ ਥੌਮਸ ਨੂੰ ਸੱਦਾ ਦਿੱਤੇ ਜਾਣ 'ਤੇ ਕਾਂਗਰਸ 'ਚ ਵਿਵਾਦ ਪੈਦਾ ਹੋ ਗਿਆ ਹੈ। ਇਹ ਸੈਮੀਨਾਰ ਅਗਲੇ ਮਹੀਨੇ ਕਨੂਰ 'ਚ ਸੀਪੀਐੱਮ ਦੀ 23ਵੀਂ ਪਾਰਟੀ ਕਾਂਗਰਸ ਮੌਕੇ ਕਰਵਾਇਆ ਜਾ ਰਿਹਾ ਹੈ। ਕਾਂਗਰਸ ਦੇ ਕੇਰਲਾ ਪ੍ਰਧਾਨ ਕੇ ਸੁਧਾਕਰਨ ਨੇ ਪਾਰਟੀ ਦੇ ਦੋਵੇਂ ਆਗੂਆਂ ਨੂੰ ਕਿਹਾ ਹੈ ਕਿ ਉਹ ਸੈਮੀਨਾਰ 'ਚ ਹਿੱਸਾ ਨਾ ਲੈਣ। ਉਨ੍ਹਾਂ ਕਿਹਾ ਕਿ ਉਹ (ਥਰੂਰ ਅਤੇ ਥੌਮਸ) ਸੈਮੀਨਾਰ 'ਚ ਹਿੱਸਾ ਨਹੀਂ ਲੈ ਸਕਦੇ ਹਨ ਕਿਉਂਕਿ ਪਾਰਟੀ ਦਾ ਕਾਡਰ ਇਹ ਗੱਲ ਪਸੰਦ ਨਹੀਂ ਕਰੇਗਾ। ਉਧਰ ਸੀਪੀਐੱਮ ਦੇ ਸੂਬਾ ਸਕੱਤਰ ਕੋਡੀਯੇਰੀ ਬਾਲਾਕ੍ਰਿਸ਼ਨਨ ਨੇ ਕਿਹਾ,''ਇਹ ਬੜੀ ਅਜੀਬ ਗੱਲ ਹੈ ਕਿ ਕਾਂਗਰਸ ਆਗੂ ਭਾਜਪਾ ਅਤੇ ਐੱਸਡੀਪੀਆਈ ਦੇ ਸਮਾਗਮਾਂ 'ਚ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਨੂੰ ਸੀਪੀਐੱਮ ਦੇ ਸਮਾਗਮ 'ਚ ਆਉਣ ਤੋਂ ਵਰਜਿਆ ਜਾ ਰਿਹਾ ਹੈ।'' -ਆਈਏਐਨਐਸ



Most Read

2024-09-22 06:44:08