Breaking News >> News >> The Tribune


ਪੰਜਾਬ ਮਗਰੋਂ ‘ਆਪ’ ਦੀਆਂ ਨਜ਼ਰਾਂ ਹੁਣ ਛੱਤਿਸਗੜ੍ਹ ’ਤੇ


Link [2022-03-20 08:34:01]



ਨਵੀਂ ਦਿੱਲੀ, 19 ਮਾਰਚ

ਪੰਜਾਬ ਵਿੱਚ ਵੱਡੀ ਜਿੱਤ ਮਗਰੋਂ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਹੁਣ ਛੱਤਿਸਗੜ੍ਹ 'ਤੇ ਹਨ। ਕਾਂਗਰਸ ਦੀ ਅਗਵਾਈ ਵਾਲੇ ਇਸ ਸੂਬੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਨੇ ਇਸ ਸੂਬੇ ਵਿੱਚ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਸੇ ਯੋਜਨਾ ਤਹਿਤ ਸੀਨੀਅਰ 'ਆਪ' ਆਗੂ ਤੇ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਐਤਵਾਰ ਤੋਂ ਛੱਤਿਸਗੜ੍ਹ ਦੇ ਦੋ ਰੋਜ਼ਾ ਦੌਰੇ 'ਤੇ ਜਾਣਗੇ ਤੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਢਣਗੇ। ਉਨ੍ਹਾਂ ਦੇ ਨਾਲ 'ਆਪ' ਦੇ ਪੁਰਾਂਚਲ ਵਿੰਗ ਦੇ ਮੁਖੀ ਸੰਜੀਵ ਝਾਅ ਵੀ ਛੱਤਿਸਗੜ੍ਹ ਜਾਣਗੇ। ਇਸ ਮੌਕੇ ਸੂਬੇ ਵਿੱਚ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇਗੀ। -ਪੀਟੀਆਈ



Most Read

2024-09-22 06:29:54