Sport >> The Tribune


ਪੰਕਜ ਅਡਵਾਨੀ ਨੇ ਏਸ਼ੀਅਨ ਬਿਲੀਅਰਡਜ਼ ਚੈਂਪੀਅਨਸ਼ਿਪ ਜਿੱਤੀ


Link [2022-03-19 22:55:36]



ਦੋਹਾ, 19 ਮਾਰਚ

24 ਵਾਰ ਵਿਸ਼ਵ ਚੈਂਪੀਅਨ ਰਹੇ ਪੰਕਜ ਅਡਵਾਨੀ ਨੇ ਸ਼ਨੀਵਾਰ ਨੂੰ ਏਸ਼ੀਅਨ ਬਿਲੀਅਰਡਜ਼ ਚੈਂਪੀਅਨਸ਼ਿਪ 2022 ਜਿੱਤ ਲਈ ਹੈ। ਉਨ੍ਹਾਂ ਨੇ ਇਥੇ ਧਰੁੱਵ ਸਿਤਵਾਲਾ ਨੂੰ ਫਾਈਨਲ ਮੁਕਾਬਲੇ ਵਿੱਚ 6-2 ਨਾਲ ਮਾਤ ਦਿੱਤੀ। ਦੱਸਣਯੋਗ ਹੈ ਕਿ ਕੌਮੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਇਨ੍ਹਾਂ ਦੋਹਾਂ ਖਿਡਾਰੀਆਂ ਦਾ ਟਾਕਰਾ ਹੋਇਆ ਸੀ ਤੇ ਪੰਕਜ ਨੇ ਇਹ ਮੁਕਾਬਲਾ 5-2 ਨਾਲ ਜਿੱਤਿਆ ਸੀ। ਇਸ ਤੋਂ ਪਹਿਲਾਂ ਅੱਜ ਦਿਨ ਵੇਲੇ ਪੰਕਜ ਅਡਵਾਨੀ ਨੇ ਮਿਆਂਮਾਰ ਦੇ ਪੌਕ ਸਾ ਨੂੰ ਤਿੱਖੇ ਮੁਕਾਬਲੇ ਵਿੱਚ ਮਾਤ ਦੇ ਕੇ ਫਾਈਨਲ ਵਿੱਚ ਦਾਖਲਾ ਪ੍ਰਾਪਤ ਕੀਤਾ ਸੀ। -ਆਈਏਐੱਨਐੱਸ



Most Read

2024-09-20 07:39:33