World >> The Tribune


ਨਾਰਵੇ: ਹਵਾਈ ਹਾਦਸੇ ਵਿੱਚ ਅਮਰੀਕਾ ਦੇ ਚਾਰ ਫੌਜੀ ਹਲਾਕ


Link [2022-03-19 19:55:38]



ਕੋਪਨਹੇਗਨ, 19 ਮਾਰਚ

ਉੱਤਰੀ ਨਾਰਵੇ ਵਿੱਚ ਸ਼ੁੱਕਰਵਾਰ ਰਾਤ ਨੂੰ ਅਮਰੀਕਾ ਦਾ ਜੰਗੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਚਾਰ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ। ਇਸ ਹਾਦਸੇ ਦੀ ਪੁਸ਼ਟੀ ਸ਼ਨਿਚਾਰਵਾਰ ਨੂੰ ਨਾਰਵੇ ਦੀ ਫੌਜ ਨੇ ਕੀਤੀ ਹੈ। ਫੌਜ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਨਾਰਡਲੈਂਡ ਪੁਲੀਸ ਨੇ ਜੰਗੀ ਜਹਾਜ਼ ਵਿੱਚ ਸਵਾਰ ਚਾਰ ਫੌਜੀਆਂ ਦੀ ਮੌਤ ਦੀ ਗੱਲ ਮੰਨੀ ਹੈ। ਪੁਲੀਸ ਦੀ ਜਾਣਕਾਰੀ ਅਨੁਸਾਰ ਇਹ ਚਾਰੋ ਜਣੇ ਅਮਰੀਕੀ ਫੌਜੀ ਸਨ। ਇਸ ਜੰਗੀ ਜਹਾਜ਼ ਦਾ ਨਾਮ ਬੈੱਲ-ਬੋਇੰਗ ਵੀ-22 ਓਸਪਰੇਅ ਸੀ ਜਿਸ ਵਿੱਚ ਇਨ੍ਹਾਂ ਚਾਰ ਫੌਜੀਆਂ ਤੋਂ ਇਲਾਵਾ ਹੋਰ ਕੋਈ ਵਿਅਕਤੀ ਸਵਾਰ ਨਹੀਂ ਸੀ। ਇਹ ਫੌਜੀ ਨਾਟੋ ਅਭਿਆਸ ਦੇ ਸਿਖਲਾਈ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਜਿਸ ਨੂੰ ਕੋਲਡ ਰਿਸਪਾਂਸ ਦਾ ਨਾਂ ਦਿੱਤਾ ਗਿਆ ਹੈ। ਇਸ ਮਿਸ਼ਨ 10 ਮਾਰਚ ਤੋਂ ਸ਼ੁਰੂ ਹੋਇਆ ਸੀ ਜੋ ਕਿ 10 ਅਪਰੈਲ ਤਕ ਚੱਲੇਗਾ। -ਆਈਏਐੱਨਐੱਸ



Most Read

2024-09-20 23:23:52