Breaking News >> News >> The Tribune


ਨਾਬਾਲਗ ਲੜਕੀ ਨਾਲ ਭਰਾ ਤੇ ਪਿਤਾ ਵੱਲੋਂ ਜਬਰ-ਜਨਾਹ


Link [2022-03-19 18:55:05]



ਪੁਣੇ, 19 ਮਾਰਚ

ਇਥੇ ਰਹਿੰਦੀ ਨਾਬਾਲਗ ਲੜਕੀ ਨਾਲ ਉਸ ਦੇ ਭਰਾ ਤੇ ਪਿਤਾ ਨੇ ਕਈ ਵਾਰ ਜਬਰ-ਜਨਾਹ ਕੀਤਾ ਤੇ ਲੜਕੀ ਦੇ ਦਾਦੇ ਤੇ ਦੂਰ ਦੇ ਰਿਸ਼ਤੇ ਵਿੱਚ ਚਾਚਾ ਲੱਗਦੇ ਰਿਸ਼ਤੇਦਾਰ ਨੇ ਲੜਕੀ ਨਾਲ ਜਿਸਮਾਨੀ ਛੇੜਛਾੜ ਕੀਤੀ। ਇਹ ਖੁਲਾਸਾ ਪੁਣੇ ਪੁਲੀਸ ਨੇ ਸ਼ਨੀਵਾਰ ਨੂੰ ਕੀਤਾ। ਇੰਸਪੈਕਟਰ ਅਸ਼ਵਨੀ ਸਤਪੁਤੇ ਅਨੁਸਾਰ ਇਹ ਸਿਲਸਿਲਾ ਪੰਜ ਸਾਲ ਚੱਲਦਾ ਰਿਹਾ। ਪੁਲੀਸ ਨੇ ਲੜਕੀ ਦੇ ਭਰਾ ਤੇ ਪਿਤਾ (45) ਖ਼ਿਲਾਫ਼ ਇਥੋਂ ਦੇ ਥਾਣਾ ਬੰਦਗਾਰਡਨ ਵਿੱਚ ਧਾਰਾ 376 ਤਹਿਤ ਕੇਸ ਦਰਜ ਕੀਤਾ ਹੈ ਜਦੋਂ ਕਿ ਦਾਦਾ (60) ਤੇ ਚਾਚਾ (25) ਖ਼ਿਲਾਫ਼ ਧਾਰਾ 354 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੌਜੂਦਾ ਸਮੇਂ ਲੜਕੀ ਦੀ ਉਮਰ 11 ਸਾਲ ਹੈ। ਇਹ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਦਾ ਵਸਨੀਕ ਹੈ ਜੋ ਮੌਜੂਦਾ ਸਮੇਂ ਪੁਣੇ ਵਿੱਚ ਰਹਿੰਦਾ ਹੈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਸਕੂਲ ਵਿੱਚ ਲੜਕੀ ਨੂੰ ਮਾੜੀ ਤੇ ਚੰਗੀ ਛੂਹ ਬਾਰੇ ਦੱਸਿਆ ਜਾ ਰਿਹਾ ਸੀ। ਇਸ ਕੇਸ ਵਿੱਚ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ। -ਪੀਟੀਆਈ



Most Read

2024-09-22 06:29:14