Breaking News >> News >> The Tribune


ਕੇਰਲ: ਜਾਇਦਾਦ ਦੇ ਝਗੜੇ ’ਚ ਬਜ਼ੁਰਗ ਨੇ ਘਰ ਨੂੰ ਅੱਗ ਲਗਾ ਕੇ ਪੁੱਤ, ਨੂੰਹ ਤੇ ਦੋ ਪੋਤੀਆਂ ਸਾੜੀਆਂ


Link [2022-03-19 11:34:32]



ਇਡੁੱਕੀ, 19 ਮਾਰਚ

ਕੇਰਲ ਵਿੱਚ ਬਜ਼ੁਰਗ ਨੇ ਜਾਇਦਾਦ ਦੇ ਝਗੜੇ ਦੇ ਕਾਰਨ ਆਪਣੇ ਘਰ ਨੂੰ ਕਥਿਤ ਤੌਰ 'ਤੇ ਅੱਗ ਲਗਾ ਕੇ ਆਪਣੇ ਪੁੱਤਰ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੀ ਹੱਤਿਆ ਕਰ ਦਿੱਤੀ। ਪੁਲੀਸ ਮੁਤਾਬਕ ਜਿਸ ਵੇਲੇ ਮੁਲਜ਼ਮ ਨੇ ਅੱਗ ਲਗਾਈ ਘਰ ਵਿੱਚ ਉਸ ਦਾ ਪੁੱਤ, ਨੂੰਹ ਅਤੇ ਸਕੂਲ ਜਾਂਦੀਆਂ ਦੋ ਪੋਤੀਆਂ ਘਰ ਦੇ ਅੰਦਰ ਸੌਂ ਰਹੀਆਂ ਸਨ। ਹਾਮਿਦ (79) ਨੇ ਘਰ ਨੂੰ ਬਾਹਰੋਂ ਤਾਲਾ ਲਾ ਕੇ ਖਿੜਕੀ ਰਾਹੀਂ ਘਰ ਦੇ ਅੰਦਰ ਪੈਟਰੋਲ ਨਾਲ ਭਰੀਆਂ ਛੋਟੀਆਂ ਬੋਤਲਾਂ ਸੁੱਟ ਦਿੱਤੀਆਂ। ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਹਾਲਾਂਕਿ ਪਰਿਵਾਰ ਦੇ ਇਕ ਮੈਂਬਰ ਨੇ ਅੱਗ ਨੂੰ ਦੇਖ ਕੇ ਮਦਦ ਲਈ ਰੌਲਾ ਪਾਇਆ ਪਰ ਗੁਆਂਢੀ ਉਨ੍ਹਾਂ ਨੂੰ ਬਚਾ ਨਹੀਂ ਸਕੇ।



Most Read

2024-09-22 06:41:36