World >> The Tribune


ਮੈਡਗਾਸਕਰ ’ਚ ਮਹਾਤਮਾ ਗਾਂਧੀ ਨੂੰ ਸਮਰਪਿਤ ਕੀਤਾ ‘ਗਰੀਨ ਟ੍ਰਾਇਐਂਗਲ’


Link [2022-03-18 09:53:49]



ਨਿਊਯਾਰਕ, 17 ਮਾਰਚ

ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਸਬੰਧ 'ਚ ਮਨਾਏ ਜਾ ਰਹੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਮੈਡਾਗਾਸਕਰ ਦੀ ਰਾਜਧਾਨੀ ਐਂਟਾਨਾਨਾਰਿਵੋ 'ਚ ਇਕ 'ਗਰੀਨ ਟ੍ਰਾਇਐਂਗਲ' ਦਾ ਨਾਮ ਮਹਾਤਮਾ ਗਾਂਧੀ ਦੇ ਨਾਮ 'ਤੇ ਰੱਖਿਆ ਗਿਆ ਹੈ।

ਸ਼ਹਿਰ ਦੀ ਮੇਅਰ ਨੈਨਾ ਐਂਡ੍ਰਿਆਂਟਸਿਟੋਹੈਨਾ ਅਤੇ ਭਾਰਤੀ ਸਫ਼ੀਰ ਅਭੈ ਕੁਮਾਰ ਨੇ ਮਿਲ ਕੇ ਇਸ ਦਾ ਉਦਘਾਟਨ ਕੀਤਾ। ਸਮਾਗਮ 'ਚ ਸਥਾਨਕ ਸਰਕਾਰਾਂ ਦੇ ਮੈਂਬਰ, ਕੂਟਨੀਤਕ ਅਧਿਕਾਰੀ, ਕੌਮਾਂਤਰੀ ਜਥੇਬੰਦੀਆਂ ਦੇ ਮੁਖੀ ਅਤੇ ਭਾਰਤੀ ਪਰਵਾਸੀ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ। ਮੇਅਰ ਨੇ ਇਲਾਕੇ ਨੂੰ ਹਰਾ-ਭਰਾ ਬਣਾਉਣ 'ਚ ਅੰਬੈਸੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਭਾਰਤੀ ਸਫ਼ੀਰ ਅਭੈ ਕੁਮਾਰ ਨੇ ਕਿਹਾ ਕਿ ਮਹਾਤਮਾ ਗਾਂਧੀ 'ਸਭ ਤੋਂ ਮਹਾਨ ਪਰਵਾਸੀ' ਸਨ ਜੋ ਦੱਖਣੀ ਅਫ਼ਰੀਕਾ ਤੋਂ ਭਾਰਤ ਪਰਤੇ ਸਨ ਅਤੇ ਜਿਨ੍ਹਾਂ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਅਗਵਾਈ ਕੀਤੀ ਸੀ ਜਿਸ ਨਾਲ ਭਾਰਤੀਆਂ ਦਾ ਜੀਵਨ ਹਮੇਸ਼ਾ ਲਈ ਬਦਲ ਗਿਆ। ਉਨ੍ਹਾਂ ਕਿਹਾ ਕਿ ਮੈਡਾਗਾਸਕਰ 'ਚ ਗੁਜਰਾਤ ਦੇ ਕਈ ਲੋਕ ਰਹਿੰਦੇ ਹਨ ਅਤੇ ਸੂਬੇ ਦੇ ਪੋਰਬੰਦਰ ਦੇ ਮੂਲ ਨਿਵਾਸੀ ਮਹਾਤਮਾ ਗਾਂਧੀ ਦੇ ਨਾਮ 'ਤੇ ਇਥੇ ਇਕ ਗਰੀਨ ਟ੍ਰਾਇਐਂਗਲ ਦਾ ਨਾਮ ਰੱਖਣਾ ਜਾਇਜ਼ ਹੈ। ਉਨ੍ਹਾਂ 2019 'ਚ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਮਾਲਾਗਾਸੀ ਪੋਸਟ ਵੱਲੋਂ ਗਾਂਧੀ 'ਤੇ ਜਾਰੀ ਡਾਕ ਟਿਕਟ ਵੀ ਮੇਅਰ ਨੂੰ ਭੇਟ ਕੀਤੀ। -ਪੀਟੀਆਈ



Most Read

2024-09-20 23:41:48