Breaking News >> News >> The Tribune


ਰਾਜਨਾਥ ਵੱਲੋਂ ਡੀਆਰਡੀਓ ਵੱਲੋਂ ਤਿਆਰ ਇਮਾਰਤ ਦਾ ਉਦਘਾਟਨ


Link [2022-03-18 06:54:43]



ਬੰਗਲੂਰੂ, 17 ਮਾਰਚ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਸਵਦੇਸ਼ੀ ਤਕਨੀਕ ਦੀ ਵਰਤੋਂ ਕਰਕੇ 45 ਦਿਨ ਅੰਦਰ ਏਅਰੋਨੌਟੀਕਲ ਡਿਵੈਲਪਮੈਂਟ ਐਸਟਿਬਲਿਸ਼ਮੈਂਟ 'ਚ ਉਡਾਣ ਕੰਟਰੋਲ ਪ੍ਰਣਾਲੀ ਲਈ ਬਣਾਈ ਗਈ ਬਹੁ-ਮੰਜ਼ਿਲਾ ਇਮਾਰਤ ਦਾ ਅੱਜ ਉਦਘਾਟਨ ਕੀਤਾ। ਇਸ ਉਦਘਾਟਨੀ ਸਮਾਗਮ 'ਚ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਵੀ ਹਾਜ਼ਰ ਸਨ। ਡੀਆਰਡੀਓ ਵੱਲੋਂ ਤਿਆਰ ਕੀਤੀ ਗਈ ਇਹ ਸੱਤ ਮੰਜ਼ਿਲਾ ਇਮਾਰਤ 1.3 ਲੱਖ ਵਰਗ ਫੁੱਟ 'ਚ ਫੈਲੀ ਹੋਈ ਹੈ। ਇਸ ਕੇਂਦਰ 'ਚ ਭਾਰਤੀ ਹਵਾਈ ਸੈਨਾ ਲਈ ਪੰਜਵੀਂ ਪੀੜ੍ਹੀ ਦੇ ਦਰਮਿਆਨੇ ਵਜ਼ਨ ਦੇ ਲੜਾਕੂ ਜਹਾਜ਼ਾਂ ਦੇ ਵਿਕਾਸ ਲਈ ਖੋਜ ਤੇ ਵਿਕਾਸ ਦੀਆਂ ਸਹੂਲਤਾਂ ਮੁਹੱਈਆ ਹੋਣਗੀਆਂ। ਡੀਆਰਡੀਓ ਦੇ ਇੱਕ ਅਧਿਕਾਰੀ ਨੇ ਦੱਸਿਆ, 'ਡੀਆਰਡੀਓ ਨੇ ਏਅਰੋਨੌਟਿਕਸ ਡਿਵੈਲਪਮੈਂਟ ਐਸਟੈਬਲਿਸ਼ਮੈਂਟ 'ਚ ਉਡਾਣ ਕੰਟਰੋਲ ਪ੍ਰਣਾਲੀ ਲਈ ਇੱਕ ਬਹੁ-ਮੰਜ਼ਿਲਾ ਬੁਨਿਆਈ ਢਾਂਚੇ ਦਾ ਨਿਰਮਾਣ ਰਿਕਾਰਡ 45 ਦਿਨਾਂ ਅੰਦਰ ਰਵਾਇਤੀ ਢੰਗਾਂ ਤੇ ਸਵਦੇਸ਼ੀ ਇੰਜਨੀਅਰਾਂ ਦੀ ਮਦਦ ਨਾਲ ਮੁਕੰਮਲ ਕੀਤਾ ਹੈ।' ਉਨ੍ਹਾਂ ਕਿਹਾ ਕਿ ਇਸ ਖੋਜ ਕੇਂਦਰ 'ਚ ਦਰਮਿਆਨੇ ਵਜ਼ਨ ਵਾਲੇ ਆਧੁਨਿਕ ਲੜਾਕੂ ਜਹਾਜ਼ ਪ੍ਰਾਜਕੈਟਾਂ ਲਈ ਲੜਾਕੂ ਜਹਾਜ਼ ਤੇ ਉਡਾਣ ਕੰਟਰੋਲ ਪ੍ਰਣਾਲੀ ਲਈ ਜ਼ਰੂਰੀ ਉਪਕਰਨ ਵਿਕਸਤ ਕਰਨ ਦੀ ਸਹੂਲਤ ਹੋਵੇਗੀ। -ਪੀਟੀਆਈ



Most Read

2024-09-22 06:30:58