Breaking News >> News >> The Tribune


ਹਿਜਾਬ ਮਾਮਲਾ: ਕਰਨਾਟਕ ਬੰਦ ਨੂੰ ਮੁਸਲਿਮ ਵਪਾਰੀਆਂ ਵੱਲੋਂ ਹੁੰਗਾਰਾ


Link [2022-03-18 06:54:43]



ਬੰਗਲੂਰੂ, 17 ਮਾਰਚ

ਮੁਸਲਿਮ ਵਪਾਰੀਆਂ ਨੇ ਕਰਨਾਟਕ ਦੀਆਂ ਮੁਸਲਿਮ ਜਥੇਬੰਦੀਆਂ ਵੱਲੋਂ ਹਿਜਾਬ ਮਾਮਲੇ 'ਤੇ ਦਿੱਤੇ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਕੁਝ ਇਲਾਕਿਆਂ 'ਚ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹਾਲਾਂਕਿ ਇਸ ਦਾ ਸੂਬੇ ਵਿੱਚ ਆਮ ਜ਼ਿੰਦਗੀ 'ਤੇ ਬਹੁਤ ਅਸਰ ਨਹੀਂ ਪਿਆ। ਦੂਜੇ ਪਾਸੇ ਬੰਦ ਦੇ ਮੁੱਦੇ 'ਤੇ ਕਰਨਾਟਕ ਦੀ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਦੇ ਸਿੰਗ ਫਸ ਗਏ ਹਨ। ਭਾਜਪਾ ਨੇ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਜਾਣ ਵਾਲਿਆਂ ਵਿਰੁੱਧ ਕਾਰਵਾਈ ਮੰਗੀ ਹੈ ਜਦਕਿ ਕਾਂਗਰਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਰੋਧ ਦਾ ਅਧਿਕਾਰ ਹੈ। ਬੰਦ ਦੇ ਸੱਦੇ ਨੂੰ ਹੁੰਗਾਰਾ ਦਿੰਦਿਆਂ ਦੁਕਾਨਦਾਰਾਂ, ਕਾਰੋਬਾਰੀਆਂ ਅਤੇ ਵਪਾਰੀਆਂ ਨੇ ਸ਼ਿਵਾਜ਼ੀਨਗਰ, ਕੇ.ਜੀ. ਹੱਲੀ, ਡੀ.ਜੇ. ਹੱਲੀ ਅਤੇ ਕੁਝ ਹੋਰ ਥਾਵਾਂ 'ਤੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਪੁਲੀਸ ਕਮਿਸ਼ਨਰ ਕਮਲ ਪੰਤ ਨੇ ਕਿਹਾ ਕਿ ਕਈ ਥਾਵਾਂ 'ਤੇ ਬੰਦ ਰਿਹਾ ਪਰ ਇਸ ਕੋਈ ਅਸਰ ਨਹੀਂ ਪਿਆ। ਪੁਲੀਸ ਵੱਲੋਂ ਰਾਜਧਾਨੀ ਵਿੱਚ ਸੰਵੇਦਨਸ਼ੀਲ ਥਾਵਾਂ 'ਤੇ ਫਲੈਗ ਮਾਰਚ ਵੀ ਕੀਤਾ ਗਿਆ। ਮੈਸੂਰ, ਚਮਰਜਨਗਰ, ਉਡੱਪੀ, ਕਲਬੁਰਗੀ ਆਦਿ ਜ਼ਿਲ੍ਹਿਆਂ ਵਿੱਚ ਵੀ ਮੁਸਲਿਮ ਕਾਰੋਬਾਰੀਆਂ ਨੇ ਬੰਦ ਦੇ ਸੱਦੇ ਸਮਰਥਨ ਵਜੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ, ਹਾਲਾਂਕਿ ਆਮ ਜ਼ਿੰਦਗੀ 'ਤੇ ਇਸ ਕੋਈ ਅਸਰ ਨਹੀਂ ਪਿਆ।

ਭਾਜਪਾ ਵਿਧਾਇਕ ਰਘੂਪਤੀ ਭੱਟ ਨੇ ਅਸੈਂਬਲੀ ਵਿੱਚ ਮੰਗ ਕੀਤੀ ਕਿ ਅਦਾਲਤ ਦੇ ਫ਼ੈਸਲੇ 'ਤੇ ਸਵਾਲ ਉਠਾ ਕੇ ਬੰਦ ਦਾ ਸੱਦਾ ਦੇਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। -ਆਈਏਐੱਨਐੱਸ



Most Read

2024-09-22 06:31:24