Breaking News >> News >> The Tribune


ਜੇਕਰ ‘ਕਸ਼ਮੀਰ ਫਾਈਲਜ਼’ ਬਣ ਸਕਦੀ ਹੈ ਤਾਂ ‘ਲਖੀਮਪੁਰ ਫਾਈਲਜ਼’ ਵੀ ਬਣੇ: ਅਖਿਲੇਸ਼


Link [2022-03-18 06:54:43]



ਲਖਨਊ, 17 ਮਾਰਚ

ਭਾਜਪਾ 'ਤੇ ਵਰ੍ਹਦਿਆਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਜੇਕਰ ਵਾਦੀ ਦੇ ਕਸ਼ਮੀਰੀ ਪੰਡਤਾਂ ਬਾਰੇ ਫਿਲਮ 'ਕਸ਼ਮੀਰ ਫਾਈਲਜ਼' ਬਣਾਈ ਜਾ ਸਕਦੀ ਹੈ ਤਾਂ ਫਿਰ 'ਲਖੀਮਪੁਰ ਫਾਈਲਜ਼' ਬਣਾਉਣ ਦੀ ਵੀ ਲੋੜ ਹੈ। ਲਖੀਮਪੁਰ ਖੀਰੀ 'ਚ ਪਿਛਲੇ ਸਾਲ 3 ਅਕਤੂਬਰ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਦੀ ਜੀਪ ਨੇ ਚਾਰ ਕਿਸਾਨਾਂ ਨੂੰ ਦਰੜ ਦਿੱਤਾ ਸੀ। ਸੀਤਾਪੁਰ ਜ਼ਿਲ੍ਹੇ 'ਚ ਪੱਤਰਕਾਰਾਂ ਨੇ ਜਦੋਂ ਅਖਿਲੇਸ਼ ਤੋਂ ਬੌਲੀਵੁੱਡ ਫਿਲਮ 'ਕਸ਼ਮੀਰ ਫਾਈਲਜ਼' ਬਾਰੇ ਵਿਚਾਰ ਪੁੱਛੇ ਤਾਂ ਉਨ੍ਹਾਂ ਕਿਹਾ ਕਿ 'ਲਖੀਮਪੁਰ ਫਾਈਲਜ਼' ਨਾਮ ਹੇਠ ਵੀ ਫਿਲਮ ਬਣਨੀ ਚਾਹੀਦੀ ਹੈ ਜਿਥੇ ਕਿਸਾਨਾਂ ਨੂੰ ਜੀਪ ਦੇ ਟਾਇਰਾਂ ਹੇਠ ਦਰੜ ਦਿੱਤਾ ਗਿਆ ਸੀ। ਉੱਤਰ ਪ੍ਰਦੇਸ਼ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ 'ਕਸ਼ਮੀਰ ਫਾਈਲਜ਼' ਟੈਕਸ ਮੁਕਤ ਕਰ ਦਿੱਤੀ ਗਈ ਹੈ। ਇਸ ਮਗਰੋਂ ਭਾਜਪਾ ਸ਼ਾਸਿਤ ਸੱਤ ਹੋਰ ਸੂਬਿਆਂ ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ, ਹਰਿਆਣਾ, ਗੋਆ, ਤ੍ਰਿਪੁਰਾ ਅਤੇ ਉੱਤਰਾਖੰਡ ਨੇ ਫਿਲਮ ਤੋਂ ਟੈਕਸ ਹਟਾ ਦਿੱਤਾ ਸੀ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਜ਼ਿਕਰ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਸਮਾਜਵਾਦੀਆਂ ਦੀ ਨੈਤਿਕ ਜਿੱਤ ਹੋਈ ਹੈ ਅਤੇ ਉਨ੍ਹਾਂ ਦੀ ਪਾਰਟੀ ਲਗਾਤਾਰ ਅੱਗੇ ਵਧ ਰਹੀ ਹੈ। -ਪੀਟੀਆਈ



Most Read

2024-09-22 06:39:38