Breaking News >> News >> The Tribune


ਸ਼ੁਵੇਂਦੂ ਅਧਿਕਾਰੀ ਖ਼ਿਲਾਫ਼ ਪੱਛਮੀ ਬੰਗਾਲ ਅਸੈਂਬਲੀ ਵੱਲੋਂ ਮਰਿਆਦਾ ਮਤਾ ਪ੍ਰਵਾਨ


Link [2022-03-18 06:54:43]



ਕੋਲਕਾਤਾ, 17 ਮਾਰਚ

ਪੱਛਮੀ ਬੰਗਾਲ ਵਿਧਾਨ ਸਭਾ ਨੇ ਅੱਜ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਖ਼ਿਲਾਫ਼ ਮਰਿਆਦਾ ਮਤਾ ਪ੍ਰਵਾਨ ਕਰ ਲਿਆ ਹੈ। ਸ਼ੁਵੇਂਦੂ ਨੇ ਸਦਨ ਵਿੱਚ ਉਨ੍ਹਾਂ ਦੇ ਭਾਸ਼ਣ ਵਿੱਚ ਰੁਕਾਵਟ ਪਾਉਣ 'ਤੇ ਭਾਜਪਾ ਦੇ ਚਾਰ ਬਾਗੀ ਵਿਧਾਇਕਾਂ ਨੂੰ ਆਮਦਨ ਕਰ ਵਿਭਾਗ ਦੇ ਛਾਪੇ ਦੀ ਕਥਿਤ ਧਮਕੀ ਦਿੱਤੀ ਸੀ। ਵਿਧਾਨ ਸਭਾ ਸਪੀਕਰ ਬਿਮਾਨ ਬੈਨਰਜੀ ਨੇ ਸਵੇਰੇ 11 ਵਜੇ ਕਾਰਵਾਈ ਸ਼ੁਰੂ ਹੋਣ 'ਤੇ ਐਲਾਨ ਕੀਤਾ ਕਿ ਸਦਨ ਨੇ ਸ਼ੁਵੇਂਦੂ ਅਧਿਕਾਰੀ ਖ਼ਿਲਾਫ਼ ਮਰਿਆਦਾ ਮਤਾ ਸਵੀਕਾਰ ਕਰ ਲਿਆ ਹੈ ਅਤੇ ਇਸ ਨੂੰ ਮਰਿਆਦਾ ਕਮੇਟੀ ਕੋਲ ਭੇਜਿਆ ਜਾ ਰਿਹਾ ਹੈ।

ਸੱਤਾ ਧਿਰ ਨੇ ਮੇਜ਼ ਖੜਕਾ ਕੇ ਇਸ ਐਲਾਨ ਦਾ ਸਵਾਗਤ ਕੀਤਾ ਜਦਕਿ ਭਾਜਪਾ ਵਿਧਾਇਕਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਸੂਬੇ ਦੇ ਬਜਟ 'ਤੇ ਚਰਚਾ ਸ਼ੁਰੂ ਹੋਈ ਜਿਸ ਵਿੱਚ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਹਿੱਸਾ ਲਿਆ।

ਜ਼ਿਕਰਯੋਗ ਹੈ ਕਿ ਭਾਜਪਾ ਦੇ ਚਾਰ ਬਾਗੀ ਵਿਧਾਇਕ ਕ੍ਰਿਸ਼ਨਾ ਕਲਿਆਣੀ (ਰਾਏਗੰਜ), ਤਨਮਯ ਘੋਸ਼ (ਵਿਸ਼ਨੂਪੁਰ), ਸੌਮੇਨ ਰਾਏ (ਕਲਿਆਣਗੰਜ) ਅਤੇ ਬਿਸਵਜੀਤ ਦਾਸ (ਬਾਗੜਾ) ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤੇ ਬਗ਼ੈਰ ਹੀ ਪਿਛਲੇ ਵਰ੍ਹੇ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। -ਪੀਟੀਆਈ



Most Read

2024-09-22 06:30:06