Breaking News >> News >> The Tribune


ਨਵਾਬ ਮਲਿਕ ਨੂੰ ਜ਼ਮਾਨਤ ਦਿਵਾਉਣ ਬਦਲੇ ਪੈਸੇ ਮੰਗਣ ਵਾਲੇ ਖ਼ਿਲਾਫ਼ ਕੇਸ ਦਰਜ


Link [2022-03-18 06:54:43]



ਮੁੰਬਈ, 17 ਮਾਰਚ

ਇਥੋਂ ਦੀ ਪੁਲੀਸ ਨੇ ਨਵਾਬ ਮਲਿਕ ਨੂੰ ਜ਼ਮਾਨਤ 'ਤੇ ਰਿਹਾਅ ਕਰਵਾਉਣ ਲਈ ਉਸ ਦੇ ਲੜਕੇ ਤੋਂ ਤਿੰਨ ਕਰੋੜ ਰੁਪਏ ਮੰਗਣ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਮਹੀਨੇ ਐਨਸੀਪੀ ਆਗੂ ਨਵਾਬ ਮਲਿਕ ਨੂੰ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਵਾਬ ਮਲਿਕ ਦੇ ਲੜਕੇ ਆਮਿਰ ਮਲਿਕ ਦੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵੀ ਬੀ ਨਗਰ ਦੀ ਪੁਲੀਸ ਨੇ ਬੁੱਧਵਾਰ ਦੇਰ ਰਾਤ ਐਫਆਈਆਰ ਦਰਜ ਕੀਤੀ। ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਇਮਤਿਆਜ਼ ਦੇ ਨਾਂ ਤੋਂ ਈ-ਮੇਲ ਆਈ ਜਿਸ ਵਿਚ ਉਸ ਨੇ ਨਵਾਬ ਮਲਿਕ ਨੂੰ ਜ਼ਮਾਨਤ ਦਿਵਾਉਣ ਲਈ ਤਿੰਨ ਕਰੋੜ ਰੁਪਏ ਬਿਟਕੁਆਇਨ ਰਾਹੀਂ ਮੰਗੇ। -ਪੀਟੀਆਈ



Most Read

2024-09-22 06:45:14