Breaking News >> News >> The Tribune


ਹਿਜਾਬ ’ਤੇ ਪਾਬੰਦੀ: ਸੁਪਰੀਮ ਕੋਰਟ ਵਿੱਚ ਇੱਕ ਹੋਰ ਪਟੀਸ਼ਨ ਦਾਖ਼ਲ


Link [2022-03-18 06:54:43]



ਨਵੀਂ ਦਿੱਲੀ, 17 ਮਾਰਚ

ਕਲਾਸ ਰੂਮਾਂ ਵਿੱਚ ਹਿਜਾਬ ਪਾਉਣ ਦੀ ਮੰਗ ਕਰਦੀਆਂ ਪਟੀਸ਼ਨਾਂ ਕਰਨਾਟਕ ਹਾਈ ਕੋਰਟ ਵੱਲੋਂ ਰੱਦ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੀ ਸੱਜਰੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਖ਼ਲ ਕੀਤੀ ਗਈ ਹੈ। ਹਾਈ ਕੋੋਰਟ ਨੇ ਪਿਛਲੇ ਦਿਨੀਂ ਸੁਣਾੲੇ ਫ਼ੈਸਲੇ ਵਿਚ ਕਿਹਾ ਸੀ ਕਿ ਹਿਜਾਬ ਇਸਲਾਮ ਦਾ ਜ਼ਰੂਰੀ ਹਿੱਸਾ ਨਹੀਂ ਹੈ। ਸਜੀਦਾ ਬੇਗ਼ਮ ਵੱਲੋਂ ਦਾਇਰ ਸੱਜਰੀ ਪਟੀਸ਼ਨ ਵਿੱਚ ਉਸ ਨੇ ਕੇਸ ਵਿੱਚ ਧਿਰ ਬਣਾਏ ਜਾਣ ਦੀ ਮੰਗ ਕੀਤੀ ਹੈ। ਜਸਜੀਦਾ ਬੇਗਮ ਨੇ ਵਕੀਲ ਤਲਹਾ ਅਬਦੁੱਲ ਰਹਿਮਾਨ ਰਾਹੀ ਦਾਖਲ ਆਪਣੀ ਸੱਜਰੀ ਪਟੀਸ਼ਨ ਵਿੱਚ ਕਿਹਾ ਹੈ ਕਿ ਅੱਲੜ੍ਹ ਲੜਕੀਆਂ ਪੜ੍ਹਨ ਲਈ ਸਕੂਲ ਜਾਂਦੇ ਸਮੇਂ ਆਪਣੇ ਆਪ ਨੂੰ ਰਵਾਇਤ ਵਜੋਂ ਢੱਕਦੀਆਂ ਹਨ। -ਪੀਟੀਆਈ



Most Read

2024-09-22 06:46:07