Breaking News >> News >> The Tribune


ਚੀਫ਼ ਜਸਟਿਸ ਰਾਮੰਨਾ ਵੱਲੋਂ ਯੂਏਈ ਸੁਪਰੀਮ ਕੋਰਟ ਦਾ ਦੌਰਾ


Link [2022-03-18 06:54:43]



ਨਵੀਂ ਦਿੱਲੀ, 17 ਮਾਰਚ

ਭਾਰਤ ਦੇ ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਨੇ ਅੱਜ ਅਬੂ ਧਾਬੀ ਵਿੱਚ ਯੂਏਈ ਦੀ ਸੁਪਰੀਮ ਕੋਰਟ ਦਾ ਦੌਰਾ ਕੀਤਾ। ਚੀਫ਼ ਜਸਟਿਸ ਰਾਮੰਨਾ ਖਾੜੀ ਮੁਲਕ ਦੀ ਸਿਖਰਲੀ ਅਦਾਲਤ ਦੇ ਆਪਣੇ ਹਮਰੁਤਬਾ ਮੁਹੰਮਦ ਹਾਮਦ ਅਲ ਬਦੀ ਦੇ ਸੱਦੇ 'ਤੇ ਉਥੇ ਗਏ ਸਨ। ਇਸ ਮੌਕੇ ਸੁਪਰੀਮ ਕੋਰਟ ਦੇ ਜੱਜ ਜਸਟਿਸ ਹਿਮਾ ਕੋਹਲੀ ਤੇ ਯੂਏਈ ਵਿੱਚ ਭਾਰਤ ਦੇ ਰਾਜਦੂਤ ਸੰਜੈ ਸੁਧੀਰ ਵੀ ਮੌਜੂਦ ਸਨ। ਆਪਣੀ ਇਸ ਫੇਰੀ ਦੌਰਾਨ ਸੀਜੇਆਈ ਤੇ ਜਸਟਿਸ ਕੋਹਲੀ ਅਬੂ ਧਾਬੀ ਦੇ ਇੰਡੀਆ ਸੋਸ਼ਲ ਤੇ ਕਲਚਰਲ ਸੈਂਟਰ ਵਿੱਚ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਦੇ ਮਾਣ 'ਚ ਰੱਖੇ ਸਮਾਗਮ 'ਚ ਵੀ ਸ਼ਾਮਲ ਹੋਏ। ਸੀਜੇਆਈ ਰਾਮੰਨਾ ਯੂਏਈ ਦੇ ਕਾਨੂੰਨ ਮੰਤਰੀ ਅਬਦੁੱਲਾ ਬਿਨ ਸੁਲਤਾਨ ਬਿਨ ਅਲ ਨੁਆਮੀ ਨੂੰ ਵੀ ਮਿਲੇ। ਉਨ੍ਹਾਂ ਕਾਨੂੰਨ ਮੰਤਰੀ ਨਾਲ ਯੂਏਈ ਦੀਆਂ ਜੇਲ੍ਹਾਂ ਵਿੱਚ ਬੰਦ ਭਾਰਤੀ ਕੈਦੀਆਂ ਤੱਕ ਰਸਾਈ ਤੇ ਭਗੌੜੇ ਅਪਰਾਧੀਆਂ ਨੂੰ ਸੌਂਪਣ ਦੇ ਮੁੱਦੇ 'ਤੇ ਵੀ ਚਰਚਾ ਕੀਤੀ। -ਪੀਟੀਆਈ



Most Read

2024-09-22 06:36:58