World >> The Tribune


ਕਾਨੂੰਨ ’ਚ ਬਦਲਾਅ ਨਾ ਹੋਇਆ ਤਾਂ ਭਾਰਤੀ ‘ਡ੍ਰੀਮਰਜ਼’ ਨੂੰ ਛੱਡਣਾ ਪਵੇਗਾ ਅਮਰੀਕਾ


Link [2022-03-17 14:35:42]



ਵਾਸ਼ਿੰਗਟਨ, 17 ਮਾਰਚ

ਅਮਰੀਕਾ ਵਿਚ ਭਾਰਤੀ-ਅਮਰੀਕੀ 'ਡ੍ਰੀਮਰ' ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਜੇ ਆਵਾਸ ਪ੍ਰਣਾਲੀ ਵਿਚ ਕੋਈ ਸਾਰਥਕ ਕਾਨੂੰਨੀ ਸੁਧਾਰ ਨਾ ਹੋਇਆ ਤਾਂ ਉਹ ਦੇਸ਼ ਛੱਡਣ ਲਈ ਮਜਬੂਰ ਹੋ ਜਾਵੇਗੀ, ਜਿੱਥੇ ਉਹ ਚਾਰ ਸਾਲ ਦੀ ਉਮਰ ਤੋਂ ਰਹਿ ਰਹੀ ਹੈ। 'ਡ੍ਰੀਮਰਜ਼' ਉਨ੍ਹਾਂ ਪਰਵਾਸੀਆਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਕੋਲ ਅਮਰੀਕਾ ਵਿੱਚ ਰਹਿਣ ਲਈ ਲੋੜੀਂਦੇ ਦਸਤਾਵੇਜ਼ ਨਹੀਂ ਹਨ ਅਤੇ ਜੋ ਬਚਪਨ ਵਿੱਚ ਆਪਣੇ ਮਾਪਿਆਂ ਨਾਲ ਇੱਥੇ ਆਏ ਸਨ। ਦਸਤਾਵੇਜ਼ਾਂ ਅਨੁਸਾਰ ਅਮਰੀਕਾ ਵਿੱਚ 1.1 ਕਰੋੜ ਗੈਰ-ਦਸਤਾਵੇਜ਼ੀ ਪਰਵਾਸੀ ਹਨ, ਜਿਨ੍ਹਾਂ ਵਿੱਚੋਂ 500,000 ਤੋਂ ਵੱਧ ਭਾਰਤੀ ਹਨ।



Most Read

2024-09-20 23:26:38